19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਤੇਜਸਵਿਨ-ਦਿਵਿਆ ਸਮੇਤ 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ

ਨਵੀਂ ਦਿੱਲੀ, 18 ਅਗਸਤ (ਪੀ.ਟੀ.ਆਈ./ਡਾ. ਬਲਵਿੰਦਰ ਸਿੰਘ ਸੋਢੀ)-ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2025 ਦਾ ਐਲਾਨ ਕੀਤਾ। ਇਹ 12 ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਖਿਡਾਰੀ ਨੂੰ ਦੇਸ਼ ਦੇ ...

ਅਜੀਤ ਡੈਸਕ 19-08-2026

ਨਵੀਂ ਦਿੱਲੀ, 18 ਅਗਸਤ (ਪੀ.ਟੀ.ਆਈ./ਡਾ. ਬਲਵਿੰਦਰ ਸਿੰਘ ਸੋਢੀ)-ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2025 ਦਾ ਐਲਾਨ ਕੀਤਾ। ਇਹ 12 ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਖਿਡਾਰੀ ਨੂੰ ਦੇਸ਼ ਦੇ ਸਰਬਉੱਚ ਖੇਡ ਸਨਮਾਨ ‘ਧਿਆਨ ਚੰਦ ਖੇਲ ਰਤਨ’ ਪੁਰਸਕਾਰ ਲਈ ਨਾਮਜ਼ਦ ਨਹੀਂ ਕੀਤਾ ਗਿਆ। ਪਿਛਲੀ ਵਾਰ ਇਹ 2014 ਵਿਚ ਹੋਇਆ ਸੀ। ਇਸ ਸਾਲ, 17 ਐਥਲੀਟਾਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਵਿਸ਼ਵ ਕੱਪ ਜੇਤੂ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਡੇਕੈਥਲੇਟ ਤੇ ਹਾਈ ਜੰਪਰ ਤੇਜਸਵਿਨ ਸ਼ੰਕਰ ਤੇ ਬੈਡਮਿੰਟਨ ਖਿਡਾਰਨ ਗਾਇਤਰੀ ਗੋਪੀਚੰਦ ਮੰਗਲਵਾਰ ਨੂੰ ਵੱਕਾਰੀ ਅਰਜੁਨ ਪੁਰਸਕਾਰ ਲਈ ਨਾਮਜ਼ਦ 17 ਐਥਲੀਟਾਂ ਵਿਚ ਸ਼ਾਮਿਲ ਹਨ। ਅਰਜੁਨ ਪੁਰਸਕਾਰ ਲਈ ਨਾਮਜ਼ਦ ਐਥਲੀਟਾਂ ਦੀ ਸੂਚੀ ’ਚ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ, ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਸਾਥੀ ਟ੍ਰੀਸਾ ਜੌਲੀ, ਮੁੱਕੇਬਾਜ਼ ਨਰਿੰਦਰ ਬੇਰਵਾਲ (ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗਮਾ ਜੇਤੂ) ਤੇ ਨੌਜਵਾਨ ਡੈਫ ਰਾਈਫਲ ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਵੀ ਸ਼ਾਮਿਲ ਹਨ। 

ਪਿਛਲੀ ਖ਼ਬਰ ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੀ ਪਟੀਸ਼ਨ ’ਤੇ ਕੇਂਦਰ ਤੇ ਰਾਜਾਂ ਨੂੰ ਨੋਟਿਸ ਅਗਲੀ ਖ਼ਬਰ ‘ਸਿੱਖਿਆ ਕ੍ਰਾਂਤੀ’ ਨਾਲ ਸਰਕਾਰੀ ਸਕੂਲਾਂ ’ਤੇ ਵਧਿਆ ਭਰੋਸਾ-ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।