18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

‘ਦਿਮਾਗੀ ਨਕਸਲੀ’ ਹੋਣ ’ਤੇ ਮਾਣ-ਕੇਜਰੀਵਾਲ

‘ਦਿਮਾਗੀ ਨਕਸਲੀ’ ਹੋਣ ’ਤੇ ਮਾਣ-ਕੇਜਰੀਵਾਲ

ਅਜੀਤ ਡੈਸਕ 18-08-2026

ਨਵੀਂ ਦਿੱਲੀ, 17 ਅਗਸਤ (ਪੀ.ਟੀ.ਆਈ.)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ‘ਦਿਮਾਗੀ ਨਕਸਲੀ’ ਹੋਣ ’ਤੇ ਮਾਣ ਹੈ ਕਿਉਂਕਿ ਉਹ ਇਕ ‘ਸੱਚੇ ਦੇਸ਼ ਭਗਤ’ ਹਨ ਅਤੇ ਭਾਜਪਾ ਤੋਂ ਨਹੀਂ ਡਰਦੇ। ਇਥੇ ਦੱਸਣਯੋਗ ਹੈ ਕਿ ਪਿਛਲੇ ਹਫ਼ਤੇ 80ਵੇਂ ਆਜ਼ਾਦੀ ਦਿਹਾਡ਼ੇ ਮੌਕੇ ’ਤੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਜੰਗਲਾਂ ’ਚੋਂ ਹਥਿਆਰਬੰਦ ਨਕਸਲਵਾਦ ਨੂੰ ਖਤਮ ਕਰਨ ਵਿਚ ਸਫਲ ਰਿਹਾ ਹੈ, ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਦੇ ਵਿਚਾਰਧਾਰਕ ਸਮਰਥਕ ਹਿੰਸਾ ਅਤੇ ਅਰਾਜਕਤਾ ਨੂੰ ਵਧਾਉਣ ਦੇ ਮੌਕੇ ਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜੰਗਲਾਂ ਵਿਚ ਹਥਿਆਰਬੰਦ ਨਕਸਲੀਆਂ ਤੋਂ ਛੁਟਕਾਰਾ ਪਾਉਣ ਵਿਚ ਸਫਲ ਹੋ ਗਏ ਹਾਂ ਪਰ ‘ਦਿਮਾਗੀ ਨਕਸਲੀ’ (ਬੌਧਿਕ ਨਕਸਲੀ) ਹਿੰਸਾ ਅਤੇ ਅਸ਼ਾਂਤੀ ਫੈਲਾਉਣ ਦੇ ਮੌਕੇ ਭਾਲ ਰਹੇ ਹਨ। ਉਹ ਸਮਾਜ ਨੂੰ ਗਲਤ ਰਾਹ ’ਤੇ ਲੈ ਕੇ ਜਾਣਾ ਚਾਹੁੰਦੇ ਹਨ। ਆਪਣੇ ਆਪ ਨੂੰ ‘ਦਿਮਾਗੀ ਨਕਸਲੀ’ ਕਰਾਰ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਹੋਣ ’ਤੇ ਮਾਣ ਹੈ। ਕੇਜਰੀਵਾਲ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਨੁਸਾਰ ਜੋ ਲੋਕ ਸਵਾਲ ਪੁੱਛਣ ਦੀ ਹਿੰਮਤ ਕਰਦੇ ਹਨ ਅਤੇ ਭਾਜਪਾ ਤੋਂ ਨਹੀਂ ਡਰਦੇ, ਉਹ ‘ਦਿਮਾਗੀ ਨਕਸਲੀ’ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਭਗਤ ਸਿੰਘ ਅਤੇ ਡਾ: ਬੀ.ਆਰ. ਅੰਬੇਡਕਰ ਅੱਜ ਜਿਉਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਮੁਤਾਬਿਕ ਉਨ੍ਹਾਂ ਨੂੰ ਵੀ ‘ਦਿਮਾਗੀ ਨਕਸਲੀ’ ਹੀ ਕਿਹਾ ਜਾਂਦਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਭ੍ਰਿਸ਼ਟਾਚਾਰ-ਮੁਕਤ ਬਿਹਤਰ ਪ੍ਰਣਾਲੀ ਅਤੇ ਬਿਹਤਰ ਸਹੂਲਤਾਂ, ਜਿਵੇਂ ਕਿ ਜਲ-ਨਿਕਾਸੀ ਪ੍ਰਣਾਲੀ ਤੇ ਵਧੀਆ ਹਸਪਤਾਲ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ‘ਦਿਮਾਗੀ ਨਕਸਲੀ’ ਕਹਿਣਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਇਕ ਸੱਚਾ ਦੇਸ਼ ਭਗਤ ਹਾਂ, ਇਸ ਲਈ ਪ੍ਰਧਾਨ ਮੰਤਰੀ ਮੁਤਾਬਿਕ ਮੈਂ ਇਕ ‘ਦਿਮਾਗੀ ਨਕਸਲੀ’ ਹਾਂ। ਜੇਕਰ ਕੋਈ ਭਾਰਤ ਵਿਰੁੱਧ ਕੁਝ ਵੀ ਕਹਿੰਦਾ ਹੈ, ਤਾਂ ਮੈਂ ਪੂਰੇ ਜ਼ੋਰ ਨਾਲ ਉਸਦਾ ਵਿਰੋਧ ਕਰਾਂਗਾ।

ਪਿਛਲੀ ਖ਼ਬਰ ਸ਼ਹਿਜ਼ਾਦ ਪੂਨਾਵਾਲਾ ਨੇ ਭਾਜਪਾ ਤੋਂ ਫਿਰ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਰਾਹੁਲ ਗਾਂਧੀ ਨੂੰ ਫ਼ਿਲਹਾਲ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।