08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਐਨ.ਟੀ.ਏ. ਦੇ ਤਿੰਨ ਮਾਹਿਰਾਂ ਨੇ ਲੀਕ ਕੀਤਾ ਸੀ ਨੀਟ ਦਾ ਪ੍ਰਸ਼ਨ ਪੱਤਰ

ਨਵੀਂ ਦਿੱਲੀ, 7 ਅਗਸਤ (ਜਗਤਾਰ ਸਿੰਘ)-ਨੀਟ ਪੇਪਰ ਲੀਕ ਮਾਮਲੇ ’ਚ ਸੀ.ਬੀ.ਆਈ. ਵਲੋਂ 94 ਪੰਨਿਆ ਦਾ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ । ਨੀਟ-ਯੂ.ਜੀ. 2026 ਪੇਪਰ ਲੀਕ

ਅਜੀਤ ਡੈਸਕ 08-08-2026

ਨਵੀਂ ਦਿੱਲੀ, 7 ਅਗਸਤ (ਜਗਤਾਰ ਸਿੰਘ)-ਨੀਟ ਪੇਪਰ ਲੀਕ ਮਾਮਲੇ ’ਚ ਸੀ.ਬੀ.ਆਈ. ਵਲੋਂ 94 ਪੰਨਿਆ ਦਾ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ । ਨੀਟ-ਯੂ.ਜੀ. 2026 ਪੇਪਰ ਲੀਕ ਕਰਨ ਲਈ ਐਨ.ਟੀ.ਏ.(ਨੈਸ਼ਨਲ ਟੈਸਟਿੰਗ ਏਜੰਸੀ) ਦੇ ਤਿੰਨ ਵਿਸ਼ਾ ਮਾਹਿਰ ਜ਼ਿੰਮੇਵਾਰ ਹਨ। ਮੁਲਜ਼ਮਾਂ ਵਿਚ ਪੀ.ਵੀ. ਕੁਲਕਰਨੀ, ਮਨੀਸ਼ਾ ਮੰਧਾਰੇ ਅਤੇ ਮਨੀਸ਼ਾ ਹਵਲਦਾਰ ਦਾ ਨਾਂਅ ਸ਼ਾਮਿਲ ਹਨ। ਇਹ ਦੋਸ਼ ਹੈ ਕਿ ਮਾਹਿਰਾਂ ਨੇ ਮਾਡਰੇਸ਼ਨ ਦੌਰਾਨ ਪਰਚੀਆਂ ’ਤੇ ਸਵਾਲ ਲਿਖੇ ਅਤੇ ਐਨ.ਸੀ.ਈ.ਆਰ.ਟੀ. ਦੇ ਪੈਰਾਗ੍ਰਾਫ ਮਾਰਕ ਕੀਤੇ। ਦੋਸ਼ਾਂ ਵਿਚ ਇਹ ਵੀ ਗੱਲ ਆਖੀ ਗਈ ਹੈ ਕਿ ਉਨ੍ਹਾਂ ਨੇ ਬਾਕੀ ਸਵਾਲ ਯਾਦ ਕਰ ਲਏ ਅਤੇ ਬਾਅਦ ਵਿਚ ਹੋਟਲ ਦੇ ਕਮਰਿਆਂ ਵਿਚ ਪੇਪਰ ਦੁਬਾਰਾ ਤਿਆਰ ਕੀਤਾ ਗਿਆ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਇਹ ਤਰੀਕਾ ਇਸ ਲਈ ਅਪਣਾਇਆ ਗਿਆ ਸੀ, ਜਿਸ ਨਾਲ ਅਸੀਂ ਪ੍ਰਸ਼ਨ ਪੱਤਰ ਦਾ ਕੋਈ ਸਿੱਧਾ ਸੁਰਾਗ ਨਾ ਮਿਲ ਸਕੇ। ਇਹ ਵੀ ਦੋਸ਼ ਹੈ ਕਿ ਦੁਬਾਰਾ ਤਿਆਰ ਕੀਤਾ ਗਿਆ ਪੇਪਰ ਪ੍ਰੀਖਿਆ ਤੋਂ ਪਹਿਲਾਂ ਵਿਚੋਲਿਆਂ ਰਾਹੀਂ ਅੱਗੇ ਪਹੁੰਚਾਇਆ ਗਿਆ ਸੀ। ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਐਨ.ਟੀ.ਏ. ਦੇ ਗੁਪਤ ਸੈਕਸ਼ਨ ਵਿਚ ਆਉਂਦੇ-ਜਾਂਦੇ ਮਾਹਿਰਾਂ ਦੀ ਜਾਂਚ ਜਾਂ ਤਲਾਸ਼ੀ ਲੈਣ ਦਾ ਕੋਈ ਨਿਯਮ ਨਹੀਂ ਸੀ। ਉਹ ਆਸਾਨ ਸਵਾਲਾਂ ਨੂੰ ਆਸਾਨੀ ਨਾਲ ਯਾਦ ਰੱਖ ਸਕਦੇ ਸੀ ਅਤੇ ਦਿਨ ਖਤਮ ਹੋਣ ’ਤੇ ਆਪਣੇ ਹੋਟਲ ਦੇ ਕਮਰੇ ਵਿਚ ਜਾ ਕੇ ਉਨ੍ਹਾਂ ਨੂੰ ਇਕ ਕਿਤਾਬ ’ਚ ਲਿਖ ਸਕਦੇ ਸਨ। ਮੁਲਜ਼ਮ ਪੀ.ਵੀ. ਕੁਲਕਰਨੀ (ਏ-2) ਨੇ 31 ਮਾਰਚ, 2026 ਤੋਂ 2 ਅਪ੍ਰੈਲ, 2026 ਤੱਕ ਤਿੰਨ ਦਿਨਾਂ ਦੀ ਮਿਆਦ ਵਿਚ ਪ੍ਰਸ਼ਨਾਂ ਦੇ ਤਿੰਨ ਸੈੱਟ (ਕੁੱਲ 135 ਪ੍ਰਸ਼ਨ) ਦਾ ਬੈਕ ਟਾਂਸਲੈਸ਼ਨ ਕੀਤਾ ।ਇਹ ਦੋਸ਼ ਹੈ ਕਿ ਮਾਡਰੇਸ਼ਨ ਪ੍ਰਕਿਰਿਆ ਰਾਹੀਂ ਪ੍ਰਸ਼ਨਾਂ ਬਾਰੇ ਜਾਣਕਾਰੀ ਬਾਹਰ ਲੈ ਕੇ ਜਾਣ ਦੇ ਲਈ ਹੱਥਾਂ ਨਾਲ ਲਿਖੀਆਂ ਪਰਚੀਆਂ ਦੀ ਵਰਤੋਂ ਵੀ ਕੀਤੀ ਗਈ। ਸੀ.ਬੀ.ਆਈ. ਦੇ ਦੋਸ਼ ਪੱਤਰ ਵਿਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਤਿੰਨ ਵਿਸ਼ਾ ਮਾਹਿਰ ਰਸਾਇਣ ਵਿਗਿਆਨ ਲਈ ਪੀ.ਵੀ. ਕੁਲਕਰਨੀ, ਭੌਤਿਕ ਵਿਗਿਆਨ ਲਈ ਮਨੀਸ਼ਾ ਸੰਜੇ ਹਵਾਲਦਾਰ ਅਤੇ ਬਨਸਪਤੀ ਵਿਗਿਆਨ ਅਤੇ ਜੀਵ ਵਿਗਿਆਨ ਲਈ ਮਨੀਸ਼ਾ ਗੁਰੂਨਾਥ ਮੰਧਾਰੀ ਨੀਟ ਪੇਪਰ ਲੀਕ ਦੇ ਮੁੱਖ ਸਰੋਤ ਸਨ। ਏਜੰਸੀ ਨੇ ਹਾਲ ਹੀ ਵਿੱਚ ਉਸ ਨਿਰਧਾਰਤ ‘ਫਾਸਟ-ਟਰੈਕ’ ਅਦਾਲਤ ਦੇ ਸਾਹਮਣੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਹੈ, ਜੋ ‘ਜਨਤਕ ਪ੍ਰੀਖਿਆਵਾਂ ਵਿਚ ਪੇਪਰ ਲੀਕ ਹੋਣ ਅਤੇ ਹੋਰ ਗਲਤ ਤਰੀਕਿਆਂ ਦੀ ਵਰਤੋਂ ਨਾਲ ਸੰਬੰਧਿਤ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ (ਇਨ੍ਹਾਂ ਤਿੰਨਾਂ) ਮਾਹਿਰਾਂ ਨੂੰ ਅਨੁਵਾਦ ਜਾਂ ਮੁੜ-ਅਨੁਵਾਦ ਦੌਰਾਨ ਕੱਚੇ ਕੰਮ (ਰਫ਼ ਵਰਕ) ਲਈ ਗੁਪਤ ਭਾਗ ਦੇ ਅੰਦਰ ਸਾਦੇ ਕਾਗਜ਼ ਮੁਹੱਈਆ ਕਰਵਾਏ ਗਏ ਸਨ। ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਐਨ.ਟੀ.ਏ. ਦੇ ਗੁਪਤ ਭਾਗ ਵਿਚ ਦਾਖਲ ਹੋਣ ਜਾਂ ਉੱਥੋਂ ਬਾਹਰ ਨਿਕਲਣ ਵੇਲੇ ਮਾਹਿਰਾਂ ਦੀ ਕੋਈ ਜਾਂਚ-ਪੜਤਾਲ ਜਾਂ ਤਲਾਸ਼ੀ ਨਹੀਂ ਲਈ ਜਾਂਦੀ ਸੀ। ਇਸ ਵਿਚ ਅੱਗੇ ਦੱਸਿਆ ਗਿਆ ਹੈ ਕਿ ਕੁਲਕਰਨੀ ਨੇ ਆਸਾਨ ਸਵਾਲਾਂ ਨੂੰ ਯਾਦ ਕਰ ਲਿਆ ਅਤੇ ਹੋਟਲ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਲਿਖ ਲਿਆ। ਐਨ.ਟੀ.ਏ. ਵਿਖੇ ਬੋਟਨੀ (ਵਨਸਪਤੀ ਵਿਗਿਆਨ) ਲਈ ਅੰਗਰੇਜ਼ੀ ਤੋਂ ਮਰਾਠੀ ਅਨੁਵਾਦਕ ਅਤੇ ਜ਼ੂਆਲੋਜੀ (ਜੀਵ ਵਿਗਿਆਨ) ਲਈ ਵਾਪਸ ਅਨੁਵਾਦ ਕਰਨ ਵਾਲੀ ਮਨੀਸ਼ਾ ਮੰਧਾਰੇ, ਦਿਨ ਦਾ ਕੰਮ ਖਤਮ ਕਰਕੇ ਅਤੇ ਹੋਟਲ ਦੇ ਕਮਰੇ ਵਿਚ ਵਾਪਸ ਆਉਣ ਤੋਂ ਬਾਅਦ, ਐਨ.ਸੀ.ਈ.ਆਰ.ਟੀ. ਦੀਆਂ ਪਾਠ-ਪੁਸਤਕਾਂ ਵਿਚ ਸੰਬੰਧਿਤ ਪੈਰਿਆਂ ’ਤੇ ਨਿਸ਼ਾਨ ਲਗਾਉਂਦੀ ਸੀ।  ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਉਸੇ ਸਮੱਗਰੀ ਨਾਲ ਕਈ ਦਹਾਕਿਆਂ ਦੇ ਤਜ਼ਰਬੇ ਕਾਰਨ, ਉਹ ਸਵਾਲਾਂ ਦਾ ਐਨ.ਸੀ.ਈ.ਆਰ.ਟੀ. ਪਾਠ-ਪੁਸਤਕਾਂ ਦੀ ਸਮੱਗਰੀ ਨਾਲ ਆਸਾਨੀ ਨਾਲ ਮੇਲ ਕਰ ਲੈਂਦੀ ਸੀ।
ਉਮਰ ਕੈਦ ਅਤੇ 1 ਕਰੋਡ਼ ਦਾ ਜ਼ੁਰਮਾਨਾ ਹੋ ਸਕਦੈ
ਸੀ.ਬੀ.ਆਈ. ਵਲੋਂ ਦਾਇਰ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਤਿੰਨ ਵਿਸ਼ਾ ਮਾਹਿਰਾਂ ਨੇ ‘ਗੁਪਤਤਾ ਦੀ ਜ਼ਿੰਮੇਵਾਰੀ’ ਦੀ ਉਲੰਘਣਾ ਕੀਤੀ ਅਤੇ ਨੀਟ-ਯੂ.ਜੀ. ਪ੍ਰੀਖਿਆ ਦੇ ਪ੍ਰਸ਼ਨ ਪੱਤਰ ਜਨਤਕ ਕਰ ਦਿੱਤੇ। ਉਨ੍ਹਾਂ ਵਿਰੁੱਧ ਲਗਾਈਆਂ ਗਈਆਂ ਧਾਰਾਵਾਂ ਮੁਤਾਬਿਕ ਹਰੇਕ ਨੂੰ ਉਮਰ ਕੈਦ ਅਤੇ 1 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਏਜੰਸੀ ਨੇ ਉਨ੍ਹਾਂ ’ਤੇ ਦੋਸ਼ ਆਇਦ ਕਰਦੇ ਸਮੇਂ ਉਨ੍ਹਾਂ ਨੂੰ ‘ਜਨਤਕ ਸੇਵਕ’ ਮੰਨਿਆ ਹੈ, ਕਿਉਂਕਿ ਉਨ੍ਹਾਂ ਨੂੰ ‘ਗੁਪਤ’ ਸੰਪੱਤੀ ਜਾਂ ਪ੍ਰਸ਼ਨ-ਪੱਤਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

 

ਪਿਛਲੀ ਖ਼ਬਰ ਸੁਖਬੀਰ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੇ ਭਖਾਈ ਪੰਜਾਬ ਦੀ ਸਿਆਸਤ ਅਗਲੀ ਖ਼ਬਰ ਡੀ.ਏ ਦੇ ਮਾਮਲੇ ’ਚ ਪੰਜਾਬ ਸਰਕਾਰ ਦੇ ਸਾਰੇ ਬਹਾਨੇ ਹਾਈ ਕੋਰਟ ਨੇ ਕੀਤੇ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।