26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੇਲੋਨੀ ਨੂੰ ਦੋ ਖਾਸ ਸ਼ਾਲ ਤੋਹਫ਼ੇ 'ਚ ਦਿੱਤੇ

ਅਜੀਤ ਡੈਸਕ 22-05-2026
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਚਰਚਿਤ ਮੈਲੋਡੀ ਟੌਫੀ ਤੋਂ ਇਲਾਵਾ ਦੋ ਖਾਸ ਸ਼ਾਲ ਵੀ ਤੋਹਫੇ 'ਚ ਦਿੱਤੇ | ਇਨ੍ਹਾਂ 'ਚੋਂ ਇਕ ਸ਼ਿਰੂਈ ਲਿਲੀ ਸਿਲਕ ਸ਼ਾਲ ਮਨੀਪੁਰ ਸਥਿਤ ਸ਼ਿਰੂਈ ਕਾਸ਼ੌਂਰਾ ਘਾਟੀ ਦੇ ਨਿਵੇਕਲੇ ਸ਼ਿਰੂਈ ਲਿਲੀ ਤੋਂ ਪ੍ਰੇਰਿਤ ਹੈ ਜੋ ਇਕ ਨਾਜ਼ੁਕ ਘੰਟੀ ਦੇ ਆਕਾਰ ਦਾ ਫੁੱਲ ਹੁੰਦਾ ਹੈ | ਹਲਕੇ ਗੁਲਾਬੀ ਤੇ ਚਿੱਟੇ ਰੰਗ ਦੀਆਂ ਪੰਖੜੀਆਂ ਵਾਲਾ ਇਹ ਫੁੱਲ ਦੁਨੀਆ 'ਚ ਹੋਰ ਕਿਤੇ ਨਹੀਂ ਖਿੜਦਾ | ਦੂਜਾ ਸ਼ਾਲ ਅਸਾਮ ਦੇ ਸੋਕੇ ਦੇ ਰੇਸ਼ਮ ਦੇ ਨਾਂਅ ਨਾਲ ਮਸ਼ਹੂਰ ਮੂਗਾ ਰੇਸ਼ਮ ਨਾਲ ਬਣਿਆ ਹੈ | ਇਹ ਉੱਤਰ ਪੂਰਬ ਭਾਰਤ ਦੇ ਬ੍ਰਹਮਪੁੱਤਰ ਵਾਦੀ ਦਾ ਇਕ ਰਵਾਇਤੀ ਸ਼ਾਲ ਹੈ |

ਪਿਛਲੀ ਖ਼ਬਰ ਯੂ.ਏ.ਈ. ਦੇ ਰਾਸ਼ਟਰਪਤੀ ਨੂੰ ਭੇਟ ਕੀਤੇ ਕੇਸਰ ਅੰਬ ਅਗਲੀ ਖ਼ਬਰ ਈਬੋਲਾ ਵਾਇਰਸ ਨੂੰ ਲੈ ਕੇ ਕੇਂਦਰ ਵਲੋਂ ਐਡਵਾਈਜ਼ਰੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।