27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦੇਸ਼ 'ਚ ਬਿਜਲੀ ਦੀ ਮੰਗ ਰਿਕਾਰਡ 270.82 ਗੀਗਾਵਾਟ ਤੱਕ ਪੁੱਜੀ

ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਏਜੰਸੀ)-ਭਾਰਤ ਦੀ ਬਿਜਲੀ ਦੀ ਮੰਗ ਵੀਰਵਾਰ ਨੂੰ 270.82 ਗੀਗਾਵਾਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ, ਜੋ ਬੁੱਧਵਾਰ ਦੇ 265.44 ਗੀਗਾਵਾਟ ਦੇ ਆਪਣੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਈ | ਲੂ ਕਾਰਨ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਵਰਤੋਂ ਵਧ ਜਾਣ ਨਾਲ ਬਿਜਲੀ ਦੀ ਮੰਗ 'ਚ ਰਿਕਾਰਡ ਵਾਧਾ ਹੋਇਆ ਹੈ | ਬਿਜਲੀ ਮੰਤਰਾਲੇ ਨੇ ਪਹਿਲਾਂ ਹੀ ਅਨੁਮਾਨ ਲਗਾਇਆ ਸੀ ਕਿ ਇਸ ਸਾਲ ਗਰਮੀਆਂ 'ਚ ਬਿਜਲੀ ਦੀ ਮੰਗ 270 ਗੀਗਾਵਾਟ ਤੱਕ ਪਹੁੰਚ ਜਾਵੇਗੀ | ਬਿਜਲੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਦੇਸ਼ 'ਚ ਬਿਜਲੀ ਦੀ ਮੰਗ 270.82 ਗੀਗਾਵਾਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ | ਮੰਤਰਾਲੇ ਨੇ ਦੱਸਿਆ ਕਿ ਇਸ ਨੂੰ ਥਰਮਲ ਪਾਵਰ ਪਲਾਂਟ 62.8 ਫ਼ੀਸਦੀ, ਸੂਰਜੀ ਊਰਜਾ 22 ਫ਼ੀਸਦੀ, ਪੌਣ ਊਰਜਾ 5 ਫ਼ੀਸਦੀ, ਹਾਈਡਰੋ 5.8 ਫ਼ੀਸਦੀ ਅਤੇ ਬਾਕੀ ਹੋਰਨਾਂ ਸਰੋਤਾਂ ਤੋਂ ਪੂਰਾ ਕੀਤਾ ਗਿਆ | ਮੰਤਰਾਲੇ ਨੇ ਕਿਹਾ ਕਿ ਥਰਮਲ ਪਾਵਰ ਪਲਾਂਟਾਂ ਕੋਲ ਕੋਲੇ ਦੀ ਉਪਲਬਧਤਾ ਕਾਫ਼ੀ ਹੈ ਅਤੇ ਸਪਲਾਈ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ | ਬਿਜਲੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਸੋਮਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 257.37 ਗੀਗਾਵਾਟ 'ਤੇ ਪਹੁੰਚ ਗਈ ਸੀ | ਜਿਸ ਤੋਂ ਬਾਅਦ ਮੰਗਲਵਾਰ ਨੂੰ 260.45 ਗੀਗਾਵਾਟ 'ਤੇ ਅਤੇ ਬੁੱਧਵਾਰ ਨੂੰ 265.44 ਗੀਗਾਵਾਟ 'ਤੇ ਪਹੁੰਚ ਗਈ |

ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਰਾਘਵ ਚੱਢਾ ਦੀ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ <br/> ਅਗਲੀ ਖ਼ਬਰ ਈਬੋਲਾ ਵਾਇਰਸ ਕਾਰਨ ਭਾਰਤ-ਅਫਰੀਕਾ ਫੋਰਮ ਸੰਮੇਲਨ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।