23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਗ਼ੈਰ-ਕਾਨੂੰਨੀ ਸਿਮ ਕਾਰਡ ਖਰੀਦ ਧੋਖਾਧੜੀ ਮਾਮਲੇ 'ਚ ਮੁੱਖ ਸਾਜਿਸ਼ਕਰਤਾ ਗਿ੍ਫ਼ਤਾਰ

ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਸੀ.ਬੀ.ਆਈ. ਨੇ ਗੁਹਾਟੀ ਤੋਂ ਇਕ ਮੁੱਖ ਸਾਜ਼ਿਸ਼ਕਰਤਾ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਸਾਈਬਰ ਅਪਰਾਧਾਂ 'ਚ ਵਰਤਣ ਲਈ 10,000 ਤੋਂ ਜ਼ਿਆਦਾ ਸਿਮ ਕਾਰਡ ਗੈਰ-ਕਾਨੂੰਨੀ ਤਰੀਕੇ ਨਾਲ ਹਾਸਿਲ ਕੀਤੇ ਸਨ | ਅਧਿਕਾਰੀਆਂ ਨੇ ਦੱਸਿਆ ਕਿ ਉਬੈਦ ਉਲਾਹ ਜੋ ਪਿਛਲੇ ਸਾਲ ਅਗਸਤ ਤੋਂ ਫਰਾਰ ਸੀ, ਉਸ ਨੂੰ ਐਤਵਾਰ ਤੜਕੇ ਗਿ੍ਫ਼ਤਾਰ ਕਰ ਲਿਆ ਗਿਆ | ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਨੇ ਲਗਪਗ 10,000 ਗੈਰ-ਕਾਨੂੰਨੀ ਤਰੀਕੇ ਨਾਲ ਜਾਰੀ ਕੀਤੇ ਗਏ ਸਿਮ ਕਾਰਡ ਹਾਸਿਲ ਕਰਨ ਲਈ ਕਈ ਬੈਂਕ ਖਾਤਿਆਂ ਜ਼ਰੀਏ ਪੀ.ਓ.ਐਸ. (ਪੁਆਇੰਟ ਆਫ਼ ਸੇਲ) ਏਜੰਟਾਂ ਨੂੰ ਲਗਪਗ 67 ਲੱਖ ਰੁਪਏ ਭੇਜੇ ਸਨ | ਇਹ ਗਿ੍ਫ਼ਤਾਰੀ ਚੱਲ ਰਹੇ ਆਪ੍ਰੇਸ਼ਨ ਚੱਕਰ-5 ਦਾ ਹਿੱਸਾ ਸੀ, ਜਿਸ ਦੇ ਜ਼ਰੀਏ ਸੀ.ਬੀ.ਆਈ. ਨੇ ਪੂਰੇ ਭਾਰਤ 'ਚ ਸਾਈਬਰ ਅਪਰਾਧ ਦੇ ਬੁਨਿਆਦੀ ਢਾਂਚੇ 'ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ |

ਪਿਛਲੀ ਖ਼ਬਰ ਪਾਰਕਿੰਗ ਮਾਮਲੇ ਨੂੰ ਲੈ ਕੇ ਭਰਾ ਨੂੰ ਮਾਰੀ ਗੋਲੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਉਮਰ ਖਾਲਿਦ ਦੀ ਪਟੀਸ਼ਨ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।