30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਾਰਚ 'ਚ ਪ੍ਰਚੂਨ ਮਹਿੰਗਾਈ 3.4 ਫ਼ੀਸਦੀ ਹੋਈ

ਅਜੀਤ ਡੈਸਕ 14-04-2026
ਨਵੀਂ ਦਿੱਲੀ, 13 ਅਪ੍ਰੈਲ (ਪੀ. ਟੀ. ਆਈ.)-ਮਾਰਚ 'ਚ ਪ੍ਰਚੂਨ ਮਹਿੰਗਾਈ ਮਾਮੂਲੀ ਵਧ ਕੇ 3.4 ਫ਼ੀਸਦ ਹੋ ਗਈ ਹੈ, ਜੋ ਫਰਵਰੀ 'ਚ 3.21 ਫ਼ੀਸਦ ਸੀ | ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਵਾਧੇ ਦਾ ਮੁੱਖ ਕਾਰਨ ਮੱਧ ਪੂਰਬ ਵਿਚ ਚੱਲ ਰਹੇ ਸੰਕਟ ਦੇ ਵਿਚਕਾਰ ਕੁਝ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੈ | ਖਪਤਕਾਰ ਮੁੱਲ ਸੂਚਕਾਂਕ (ਸੀ.ਪੀ.ਆਈ.) ਦੇ ਅਨੁਸਾਰ ਮਾਰਚ 'ਚ ਭੋਜਨ ਦੀਆਂ ਕੀਮਤਾਂ ਵਿਚ ਵਾਧੇ ਦੀ ਦਰ 3.87 ਫ਼ੀਸਦ ਰਹੀ, ਜੋ ਪਿਛਲੇ ਮਹੀਨੇ ਦਰਜ ਕੀਤੇ ਗਏ 3.47 ਫ਼ੀਸਦ ਤੋਂ ਵੱਧ ਹੈ | ਰਾਸ਼ਟਰੀ ਅੰਕੜਾ ਦਫਤਰ (ਐਨ.ਐਸ.ਓ.) ਨੇ 2024 ਨੂੰ ਅਧਾਰ ਸਾਲ ਵਜੋਂ ਅਪਣਾਇਆ ਤੇ ਇਕ ਨਵੀਂ ਲੜੀ ਦੀ ਵਰਤੋਂ ਕਰਦੇ ਹੋਏ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ | ਹਾਲਾਂਕਿ, ਪ੍ਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 4 ਫ਼ੀਸਦ ਦੇ ਮੱਧਮ-ਮਿਆਦ ਦੇ ਟੀਚੇ ਤੋਂ ਹੇਠਾਂ ਬਣੀ ਹੋਈ ਹੈ | ਐਨ.ਐਸ.ਓ. ਦੇ ਅੰਕੜਿਆਂ ਅਨੁਸਾਰ, ਮਾਰਚ 'ਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ, ਨਾਰੀਅਲ, ਟਮਾਟਰ ਤੇ ਫੁੱਲ ਗੋਭੀ ਦੀਆਂ ਕੀਮਤਾਂ ਵਿਚ ਮਹੱਤਵਪੂਰਨ ਵਾਧਾ ਦੇਖਿਆ ਗਿਆ |

ਪਿਛਲੀ ਖ਼ਬਰ ਅਭੀ ਨਾ ਜਾਓ ਛੋੜ ਕਰ ਕਿ ਦਿਲ ਅਭੀ.. ਪੰਜ ਤੱਤਾਂ 'ਚ ਵਿਲੀਨ ਹੋਈ ਸੁਰਾਂ ਦੀ ਮਲਿਕਾ ਅਗਲੀ ਖ਼ਬਰ ਹਰਿਆਣਾ ਸਰਕਾਰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ-ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।