29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬਿਹਾਰ 'ਚ ਸੜਕ ਹਾਦਸਾ-13 ਮੌਤਾਂ

ਅਜੀਤ ਡੈਸਕ 12-04-2026
ਕਟਿਹਾਰ, 11 ਅਪ੍ਰੈਲ (ਏਜੰਸੀ)-ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਇਕ ਬੱਸ, ਟਰੱਕ ਤੇ ਪਿਕਅਪ ਵੈਨ ਦੀ ਟੱਕਰ 'ਚ 13 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ | ਐਸ.ਪੀ. ਸ਼ਿਖਰ ਚੌਧਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 6.30 ਵਜੇ ਕਟਿਹਾਰ ਦੇ ਕੋਡਾ ਬਲਾਕ 'ਚ ਐਨ.ਐਚ.-31 'ਤੇ ਵਾਪਰਿਆ | ਵੈਨ 'ਚ ਸਵਾਰ ਲੋਕ ਨੇੜਲੇ ਜ਼ਿਲ੍ਹੇ ਪੂਰਨੀਆ ਤੋਂ ਆ ਰਹੇ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ | ਜ਼ਖਮੀ ਲੋਕਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ | ਹਾਦਸੇ ਦੌਰਾਨ ਮੌਕੇ 'ਤੇ 7 ਲੋਕਾਂ ਦੀ ਮੌਤ ਹੋ ਗਈ, ਜਦੋਂ 6 ਹੋਰਨਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ | ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖਮੀਆਂ ਲਈ ਹਰੇਕ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ |

ਪਿਛਲੀ ਖ਼ਬਰ ਹਵਾਈ ਫ਼ੌਜ ਮੁਖੀ ਵਲੋਂ ਅਮਰੀਕੀ ਹਮਰੁਤਬਾ ਨਾਲ ਰੱਖਿਆ ਸੰਬੰਧਾਂ 'ਤੇ ਚਰਚਾ ਅਗਲੀ ਖ਼ਬਰ ਭਾਰਤ ਦੇ ਐਲ.ਪੀ.ਜੀ. ਟੈਂਕਰ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਕੀਤਾ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।