14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਤਨੀ ਦੇ ਅੰਗ ਦਾਨ ਕਰਕੇ ਸੱਤ ਜ਼ਿੰਦਗੀਆਂ ਬਚਾਉਣ ਵਾਲੇ ਪਤੀ ਰਜਿੰਦਰ ਢੀਂਗਰਾ ਦਾ ਸਨਮਾਨ

ਅਜੀਤ ਡੈਸਕ 30-12-2025
ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮਾਡਲ ਟਾਊਨ ਦੀ ਵਾਸੀ ਤੇ ਆਸਟ੍ਰੇਲੀਆ 'ਚ ਰਹਿ ਇੱਕ ਮਹਿਲਾ ਮੋਨਿਕਾ ਢੀਂਗਰਾ ਜਿਸ ਦੀ ਉੱਥੇ ਡਿੱਗਣ ਕਾਰਨ ਮੌਤ ਹੋ ਗਈ ਸੀ, ਉਸਦੇ ਪਰਿਵਾਰ ਨੇ ਮਿ੍ਤਕ ਦੇ ਅੰਗ ਦਾਨ ਕਰਕੇ ਸੱਤ ਲੋਕਾਂ ਦੀ ਜਾਨ ਬਚਾ ਕੇ ਸਮਾਜ ਸੇਵਾ ਦੇ ਖੇਤਰ 'ਚ ਚੰਗਾ ਨਾਮਣਾ ਖੱਟਿਆ ਹੈ | ਮੈਡੀਸਨ ਖੇਤਰ ਨਾਲ ਜੁੜੇ ਇਸ ਪਰਿਵਾਰ ਦੀ ਮਹਿਲਾ ਜੇ.ਸੀ ਤੇ ਰੋਟਰੀ ਕਲੱਬ ਨਾਲ ਸਬੰਧਿਤ ਸੀ ਤੇ ਪਹਿਲਾਂ ਹੀ ਸਮਾਜ ਸੇਵਾ ਨਾਲ ਜੁੜੀ ਹੋਈ ਸੀ | ਪਿਛਲੇ ਕੁੱਝ ਸਮੇਂ ਤੋਂ ਉਹ ਆਸਟ੍ਰੇਲੀਆ ਚਲੇ ਗਈ ਸੀ | ਅਚਾਨਕ ਹੀ ਉਹ ਘਰ 'ਚ ਡਿੱਗ ਪਈ ਜਿਸ ਕਾਰਨ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ, ਡਾਕਟਰਾਂ ਨੇ ਇਸ ਸਬੰਧੀ ਪਰਿਵਾਰ ਨੂੰ ਸਪਸ਼ਟ ਦੱਸ ਦਿੱਤਾ ਕਿ ਉਹ ਹੁਣ ਜ਼ਿੰਦਗੀ ਦੀ ਲੜਾਈ ਹਾਰ ਚੁੱਕੀ ਹੈ | ਉਸਦੇ ਪਤੀ ਰਜਿੰਦਰ ਢੀਂਗਰਾ ਤੇ ਪਰਿਵਾਰ ਨੇ ਤੁਰੰਤ ਫ਼ੈਸਲਾ ਕਰਦਿਆਂ ਉਸਦੇ ਸੱਤ ਅੰਗ ਦਾਨ ਕਰ ਦਿੱਤੇ ਜਿਨ੍ਹਾਂ 'ਚ ਫੇਫੜੇ, ਲੀਵਰ, ਕਿਡਨੀਆਂ, ਦਿਲ ਦੇ ਵਾਲਵ, ਅੱਖਾਂ ਦੀਆਂ ਕੋਰਨੀਆਂ ਸ਼ਾਮਿਲ ਹਨ | ਪੰਜ ਘੰਟਿਆਂ 'ਚ ਹੀ ਇਹ ਅੰਗ ਅਗਾਂਹ ਮਰੀਜ਼ਾ ਨੂੰ ਦੇ ਦਿੱਤੇ ਗਏ ਜਿਸ ਦੀ ਜਿੱਥੇ ਆਸਟ੍ਰੇਲੀਆ ਦੇ ਲੋਕਾਂ ਨੇ ਪ੍ਰਸੰਸਾ ਕੀਤੀ ਉੱਥੇ ਪਾਰਲੀਮੈਂਟ 'ਚ ਵੀ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਉਸਦੀ ਯਾਦ 'ਚ ਕੱਲ੍ਹ ਇੱਥੋਂ ਦੇ ਗੀਤਾ ਭਵਨ ਮੰਦਿਰ ਵਿਖੇ ਉਨ੍ਹਾਂ ਨਮਿਤ ਅੰਤਿਮ ਅਰਦਾਸ ਕੀਤੀ ਗਈ ਇਸ ਮੌਕੇ ਕਈ ਸੰਸਥਾਵਾਂ ਵਲੋਂ ਉਨ੍ਹਾਂ ਨੂੰ 7 ਜ਼ਿੰਦਗੀਆਂ ਬਚਾਉਣ ਸਬੰਧੀ ਪੁਰਸਕਾਰ ਦਿੱਤਾ ਗਿਆ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਰਿਵਾਰ ਦੇ ਇਸ ਰੋਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਇਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ | ਜਿਨ੍ਹਾਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਉਨ੍ਹਾਂ 'ਚ ਜੇ.ਸੀ. ਦੇ ਡਾਕਟਰ ਅਸ਼ੋਕ ਗੁੰਬਦ, ਰੋਟਰੀ ਦੇ ਰਕੇਸ਼ ਚਾਵਲਾ, ਲਾਇਨਜ਼ ਪਰਮਿੰਦਰ ਸਿੰਘ ਕੁੰਦੀ, ਅਲਾਇੰਨਜ਼ ਕਲੱਬ ਇੰਟਰਨੈਸ਼ਨਲ ਦੇ ਪਦਮ ਲਾਲ ਤੇ ਜਤਿੰਦਰ ਸਿੰਘ ਕੁੰਦੀ, ਸਿਟੀਜ਼ਨ ਰਾਈਟਜ਼ ਦੇ ਤਾਰਾ ਚੰਦ ਚੁੰਬਰ ਸ਼ਾਮਿਲ ਸਨ | ਇਸ ਮੌਕੇ ਉਨ੍ਹਾਂ ਦੇ ਪਤੀ ਰਜਿੰਦਰ ਢੀਂਗਰਾ ਤੇ ਮਹਿੰਦਰ ਢੀਂਗਰਾ ਨੂੰ ਇਹ ਸਨਮਾਨ ਦਿੱਤਾ ਗਿਆ |
ਪਿਛਲੀ ਖ਼ਬਰ ਟਰੈਕਟਰ ਟਰਾਲੀ ਵਲੋਂ ਟੱਕਰ ਮਾਰ ਜਾਣ ਕਾਰਨ ਔਰਤ ਜ਼ਖਮੀ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 3 ਜਨਵਰੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।