14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਦੇਰ ਰਾਤ ਢਾਬੇ ਦੀ ਭੰਨਤੋੜ ਕਰਕੇ ਚਲਾਈਆਂ ਗੋਲੀਆਂ

ਅਜੀਤ ਡੈਸਕ 30-12-2025
ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਬੀਤੀ ਦੇਰ ਰਾਤ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਖੁਰਮਪੁਰ ਪਿੰਡ ਦੇ ਬਾਹਰ ਸਰਪੰਚ ਢਾਬੇ 'ਤੇ ਕੁੱਝ ਨੌਜਵਾਨਾਂ ਨੇ ਆਪਸ 'ਚ ਝਗੜੇ ਤੋਂ ਬਾਅਦ ਢਾਬੇ ਦੀ ਭੰਨਤੋੜ ਕੀਤੀ ਤੇ ਹਵਾਈ ਫ਼ਾਇਰ ਕੀਤੇ, ਜਿਸ ਦੌਰਾਨ ਇਕ ਨੌਜਵਾਨ ਵੀ ਜ਼ਖਮੀ ਹੋ ਗਿਆ | ਜਾਣਕਾਰੀ ਦਿੰਦੇ ਹੋਏ ਖੁਰਮਪੁਰ ਪਿੰਡ ਦੇ ਵਸਨੀਕ ਬੰਸੀ ਲਾਲ ਦੇ ਪੁੱਤਰ ਮਨਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਰਪੰਚ ਢਾਬੇ ਦਾ ਮੈਨੇਜਰ ਹੈ | ਉਸ ਨੇ ਦੱਸਿਆ ਕਿ 28 ਦਸੰਬਰ ਦੀ ਰਾਤ ਨੂੰ ਜਸਕਰਨ, ਪ੍ਰਸ਼ਾਂਤ, ਪਾਰਸ, ਕੁਨਾਲ ਤੇ ਕਰੀਬ ਇੱਕ ਦਰਜਨ ਨੌਜਵਾਨ ਉਸ ਦੇ ਢਾਬੇ 'ਤੇ ਆਏ ਤੇ ਖਾਣ ਪੀਣ ਲਈ ਇੱਕ ਕਮਰੇ 'ਚ ਬੈਠ ਗਏ | ਉਸ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ, ਉਹ ਆਪਸ 'ਚ ਬਹਿਸ ਕਰਨ ਲੱਗ ਪਏ ਤੇ ਦੋ ਨੌਜਵਾਨ ਕਮਰੇ 'ਚੋਂ ਬਾਹਰ ਆ ਗਏ, ਉਨ੍ਹਾਂ ਦੇ ਇੱਕ ਕਰਮਚਾਰੀ ਵਿਜੇ ਸਿੰਘ ਰਾਣਾ ਨੂੰ ਗਾਲਾਂ ਕੱਢਣ ਲੱਗੇ | ਇਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਢਾਬੇ ਤੋਂ ਇੱਕ ਖੰਭਾ ਪੁੱਟ ਦਿੱਤਾ ਤੇ ਵਿਜੇ ਸਿੰਘ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਲੜਾਈ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਇੱਟਾਂ ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਤੇਜ਼ਧਾਰ ਹਥਿਆਰਾਂ ਨਾਲ ਢਾਬੇ ਦੇ ਬਾਹਰ ਲੱਗੇ ਫਲੈਕਸ, ਕੈਮਰਾ ਤੇ ਹੋਰ ਸਮਾਨ ਨੂੰ ਤੋੜ ਦਿੱਤਾ | ਉਨ੍ਹਾਂ ਦੱਸਿਆ ਕਿ ਇਹ ਸਾਰੇ ਲੋਕ ਦੇਰ ਰਾਤ ਦੁਬਾਰਾ ਢਾਬੇ 'ਤੇ ਆਏ ਤੇ ਭੰਨਤੋੜ ਕਰਦੇ ਹੋਏ ਉਨ੍ਹਾਂ ਨੇ ਹਵਾ 'ਚ ਕਈ ਗੋਲੀਆਂ ਵੀ ਚਲਾਈਆਂ | ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਐਸ.ਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਇਸ ਘਟਨਾ 'ਚ ਜਸਕਰਨ, ਪ੍ਰਸ਼ਾਂਤ, ਪਾਰਸ, ਕੁਨਾਲ ਤੇ ਅਣਪਛਾਤੇ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ 125, 324(4), 115(2), 352, 351(2), 190, 191(3), 25-27 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ | ਐਸ.ਐਚ.ਓ ਨੇ ਦੱਸਿਆ ਕਿ ਪੁਲਿਸ ਵਲੋਂ ਗੋਲੀ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 3 ਜਨਵਰੀ ਨੂੰ ਅਗਲੀ ਖ਼ਬਰ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।