15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਣਪਛਾਤੇ ਲੁਟੇਰੇ ਇੱਕੋ ਰਾਤ ਦੋ ਪੈਟਰੋਲ ਪੰਪਾਂ ਤੋਂ ਨਕਦੀ ਲੁੱਟ ਕੇ ਫਰਾਰ

ਅਜੀਤ ਡੈਸਕ 30-12-2025
ਕਪੂਰਥਲਾ, 29 ਦਸੰਬਰ (ਸਡਾਨਾ)-ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਦੇ ਹੋਏ ਤਿੰਨ ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ 'ਤੇ ਇੱਕੋ ਰਾਤ ਦੋ ਪੈਟਰੋਲ ਪੰਪ ਲੁੱਟ ਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਕਰਨ ਪ੍ਰਤਾਪ ਸਿੰਘ ਵਾਸੀ ਅਰਬਨ ਅਸਟੇਟ ਨੇ ਦੱਸਿਆ ਕਿ ਉਨ੍ਹਾਂ ਦਾ ਸਿੱਧਵਾਂ ਦੋਨਾ ਵਿਖੇ ਪੈਟਰੋਲ ਪੰਪ ਹੈ ਜਿੱਥੇ ਚਾਰ ਕਰਮਚਾਰੀ ਕੰਮ ਕਰਦੇ ਹਨ | ਬੀਤੀ 27 ਦਸੰਬਰ ਨੂੰ ਰਾਤ ਕਰੀਬ 7:30 ਵਜੇ ਉਸਦੇ ਕਰਮਚਾਰੀ ਨੇ ਫ਼ੋਨ 'ਤੇ ਉਸ ਨੂੰ ਘਟਨਾ ਦੀ ਸੂਚਨਾ ਦਿੱਤੀ ਤੇ ਦੱਸਿਆ ਕਿ ਤਿੰਨ ਅਣਪਛਾਤੇ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਦੋ ਲੜਕਿਆਂ ਕੋਲ ਪਿਸਤੌਲ ਸੀ, ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਪਾਸੋਂ 44 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੈਟਰੋਲ ਪੰਪ 'ਤੇ ਪਹੁੰਚਿਆਂ ਤਾਂ ਉਸਨੂੰ ਪਤਾ ਲੱਗਾ ਕਿ ਇਨ੍ਹਾਂ ਤਿੰਨ ਅਣਪਛਾਤੇ ਲੁਟੇਰਿਆਂ ਨੇ ਹੀ ਪਿੰਡ ਰਜਾਪੁਰ ਵਿਖੇ ਵੀ ਪੈਟਰੋਲ ਪੰਪ 'ਤੇ ਲੁੱਟ ਕੀਤੀ ਹੈ ਤੇ ਉੱਥੋਂ ਉਹ 4500 ਰੁਪਏ ਖੋਹ ਕੇ ਲੈ ਗਏ ਹਨ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਤਿੰਨ ਅਣਪਛਾਤੇ ਲੜਕਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸਬ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਨਿਗਮ ਵਲੋਂ ਸੜਕਾਂ ਕੰਢੇ ਰੱਖਿਆ ਸਾਮਾਨ ਜ਼ਬਤ
ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਦੀ ਟੀਮ ਨੇ ਸਰਾਏ ਰੋਡ ਤੇ ਗਊਸ਼ਾਲਾ ਰੋਡ 'ਤੇ ਅੱਜ ਦੁਕਾਨਦਾਰਾ ਦਾ ਸੜਕਾਂ ਕੰਢੇ ਰੱਖਿਆ ਸਾਮਾਨ ਜ਼ਬਤ ਕੀਤਾ ਤੇ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਯੈਲੋ ਲਾਈਨ ਦੇ ਅੰਦਰ ਆਪਣਾ ਸਾਮਾਨ ਰੱਖਿਆ ਜਾਵੇ, ਨਹੀਂ ਤਾਂ ਜ਼ਬਤ ਕੀਤਾ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ | ਮੈਡਮ ਗੁਰਦੀਪ ਕੌਰ ਦੀ ਅਗਵਾਈ 'ਚ ਟੀਮ ਨੇ ਦੁਕਾਨਾਂ ਦਾ ਬਾਹਰ ਰੱਖਿਆ ਸਾਮਾਨ ਜ਼ਬਤ ਕੀਤਾ ਤੇ ਕਿਹਾ ਕਿ ਸਾਡੀਆਂ ਟੀਮਾਂ ਵਾਰ ਵਾਰ ਚੈਕਿੰਗ ਕਰਨਗੀਆਂ ਤੇ ਜਿਹੜੇ ਵੀ ਦੁਕਾਨਦਾਰ ਉਲੰਘਣਾ ਕਰਨਗੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨੇ ਭਾਜਪਾ ਸਰਕਾਰ ਵਿਰੁੱਧ 'ਜੀ ਰਾਮ ਜੀ' ਬਿਲ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਪਿੰਡ ਗੋਪੀਪੁਰ ਦਾ ਸਰਪੰਚ ਤੇ ਇਕ ਪੰਚ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।