03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੈਂਬਰਿਜ ਸਕੂਲ ਵਿਖੇ ਫ਼ਰੋਸਟੀ ਫ਼ੈਸਟ ਕਰਵਾਇਆ

ਅਜੀਤ ਡੈਸਕ 23-12-2025
ਫਗਵਾੜਾ, 22 ਦਸੰਬਰ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਕਿੰਡਰਗਾਰਡਨ ਵਿੰਗ 'ਚ ਫਰੋਸਟੀ ਫ਼ੈਸਟ ਦਾ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਨਿੱਕੇ ਵਿਦਿਆਰਥੀਆਂ ਨੂੰ ਮਨੋਰੰਜਕ ਗਤੀਵਿਧੀਆਂ ਦੇ ਜਰੀਏ ਸਿਖਾਉਣ, ਸਮਾਜਿਕ, ਸਹਿਭਾਗੀ ਤੇ ਆਤਮ ਵਿਸ਼ਵਾਸ ਨੂੰ ਵਧਾਉਣਾ ਸੀ | ਸਕੂਲ ਨੂੰ ਸਰਦੀ ਦੇ ਮੌਸਮ ਥੀਮ ਦੇ ਅਨੁਸਾਰ ਸਜਾਇਆ ਗਿਆ | ਸਰਦੀ ਤੇ ਕ੍ਰਿਸਮਸ ਵਿਸ਼ੇ 'ਤੇ ਆਧਾਰਿਤ ਵੱਖ-ਵੱਖ ਗਤੀਵਿਧੀਆਂ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ | ਤਿੰਨ ਦਿਨਾਂ ਸਮਾਰੋਹ 'ਚ ਮੂਵੀ ਸ਼ੋਅ, ਡਾਂਸ, ਪੋਪਕਾਰਨ ਕਾਰਟ ਗਤੀਵਿਧੀਆਂ ਪ੍ਰਮੁੱਖ ਆਕਰਸ਼ਨ ਰਹੀ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਬੱਚਿਆਂ ਤੇ ਅਧਿਆਪਕਾ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸੰਗਠਿਤ ਵਿਕਾਸ 'ਚ ਸਹਾਇਕ ਹੰੁਦੀਆਂ ਹਨ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਫ਼ਾਰ ਦਾ ਪੀਪਲ ਐਨ.ਜੀ.ਓ. ਨੇ ਘੰਟਾ ਘਰ ਸਕੂਲ 'ਚ ਵਿਦਿਆਰਥਣਾਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।