ਕਪੂਰਥਲਾ, 9 ਦਸੰਬਰ (ਅਮਰਜੀਤ ਕੋਮਲ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ (ਕਪੂਰਥਲਾ) ਵਲੋਂ 6ਵੇਂ ਜਮਾਤ ਦੇ ਦਾਖ਼ਲੇ ਲਈ 13 ਦਸੰਬਰ ਨੂੰ ਕਰਵਾਈ ਜਾ ਰਹੀ ਪ੍ਰਵੇਸ਼ ਪ੍ਰੀਖਿਆ ਲਈ ਬਣਾਏ ਗਏ 9 ਪ੍ਰੀਖਿਆ ਕੇਂਦਰ ਕੁੱਝ ਜ਼ਰੂਰੀ ਕਾਰਨਾਂ ਕਰਕੇ ਤਬਦੀਲ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦਿਆਲਿਆ ਦੀ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪ੍ਰੀਖਿਆ ਲਈ ਬਲਾਕ ਨਡਾਲਾ ਵਿਚ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ, ਬਲਾਕ ਭੁਲੱਥ 'ਚ ਸ਼ਿਸ਼ੂ ਮਾਡਲ ਸਕੂਲ ਭੁਲੱਥ, ਬਲਾਕ ਕਪੂਰਥਲਾ 1 ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸੈਨਪੁਰ, ਬਲਾਕ ਕਪੂਰਥਲਾ 2 ਵਿਚ ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ, ਬਲਾਕ ਕਪੂਰਥਲਾ 2 ਵਿਚ ਐਮ.ਜੀ.ਐਨ. ਸਕੂਲ ਕਪੂਰਥਲਾ, ਬਲਾਕ ਫਗਵਾੜਾ 1 ਵਿਚ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ, ਬਲਾਕ ਫਗਵਾੜਾ 2 ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ, ਬਲਾਕ ਸੁਲਤਾਨਪੁਰ ਲੋਧੀ 1 ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ, ਬਲਾਕ ਸੁਲਤਾਨਪੁਰ ਲੋਧੀ 2 ਵਿਚ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਵਿਚ ਹੁਣ ਪ੍ਰੀਖਿਆ ਕੇਂਦਰ ਬਣਾਏ ਗਏ ਹਨ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਵਿਦਿਆਲਿਆ ਦੇ ਹੈਲਪ ਡੈਸਕ ਦੇ ਫ਼ੋਨ ਨੰਬਰ 98176-00667, 98120-29243 ਤੇ 01828-252399 'ਤੇ ਸੰਪਰਕ ਕੀਤਾ ਜਾ ਸਕਦਾ ਹੈ |