18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਢਿਲਵਾਂ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ

ਅਜੀਤ ਡੈਸਕ 09-12-2025
ਭੁਲੱਥ, 8 ਦਸੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਢਿਲਵਾਂ ਪੁਲਿਸ ਨੇ ਅੰਨੇ੍ਹ ਕਤਲ ਦੇ ਕੇਸ ਨੂੰ ਸੁਲਝਾਉਂਦੇ ਹੋਏ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ | ਡੀ.ਐਸ.ਪੀ. ਦਫ਼ਤਰ ਭੁਲੱਥ ਵਿਖੇ ਕੀਤੀ ਗਈ ਇੱਕ ਪੈੱ੍ਰਸ ਕਾਨਫ਼ਰੰਸ ਦੌਰਾਨ ਡੀ.ਐਸ.ਪੀ. ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਢਿਲਵਾਂ ਵਿਖੇ ਮਿ੍ਤਕ ਦੀ ਮਾਤਾ ਕਪੂਰ ਕੌਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਲੜਕਾ ਹਰਵਿੰਦਰ ਸਿੰਘ ਉਰਫ਼ ਰਾਲੂ ਜਿਸ ਦੀ ਉਮਰ ਕਰੀਬ 35 ਸਾਲ ਹੈ ਮਿਤੀ 20 ਨਵੰਬਰ ਨੂੰ ਸ਼ਾਮ ਸਮੇਂ ਆਪਣੇ ਮੋਟਰਸਾਈਕਲ 'ਤੇ ਘਰੋਂ ਬਾਹਰ ਗਿਆ ਪਰ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਇਆ | ਜਿਸ ਸੰਬੰਧੀ ਉਸ ਨੇ ਸਵੇਰੇ ਆਪਣੇ ਜਵਾਈ ਜਗਮੋਹਨ ਸਿੰਘ ਨੂੰ ਫ਼ੋਨ ਕਰਕੇ ਸੱਦਿਆ ਅਤੇ ਉਹ ਹਰਵਿੰਦਰ ਸਿੰਘ ਦੀ ਭਾਲ ਕਰਨ ਲੱਗੇ | 21 ਨਵੰਬਰ ਨੂੰ ਹੀ ਜਗਮੋਹਨ ਸਿੰਘ ਨੇ ਉਸ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਲੰਡਨ ਪੈਲੇਸ ਦੇ ਪਿੱਛੇ ਖੇਤਾਂ ਵਿਚ ਪਈ ਹੈ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਹਰਵਿੰਦਰ ਸਿੰਘ ਦੀ ਲਾਸ਼ ਖੇਤਾਂ 'ਚ ਬਿਜਲੀ ਦੇ ਵੱਡੇ ਖੰਭੇ ਨੇੜੇ ਖ਼ੂਨ ਨਾਲ ਲੱਥਪੱਥ ਪਈ ਸੀ ਅਤੇ ਮੂੰਹ ਠੋਡੀ ਅਤੇ ਅੱਖਾਂ ਉੱਪਰ ਤੇਜ਼ਧਾਰ ਹਥਿਆਰਾਂ ਦੇ ਵਾਰ ਹੋਏ ਸਨ | ਜਿਸ 'ਤੇ ਢਿਲਵਾਂ ਪੁਲਿਸ ਵਲੋਂ ਮੁਕੱਦਮਾ ਦਰਜ ਕਰਦੇ ਹੋਏ ਥਾਣਾ ਮੁਖੀ ਢਿਲਵਾਂ ਦਲਵਿੰਦਰ ਬੀਰ ਸਿੰਘ ਵਲੋਂ ਇਸ ਕੇਸ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਨੀ ਰਿਸ਼ੀ ਦੇਵ ਪੁੱਤਰ ਵਿਨੋਦ ਰਿਸ਼ੀ ਦੇਵ ਵਾਸੀ ਕੁੜੰਮਰ ਥਾਣਾ ਕਨਰੀਆ ਜ਼ਿਲ੍ਹਾ ਸਹਿਰਸਾ ਬਿਹਾਰ ਹਾਲ ਵਾਸੀ ਮੋਟਰ ਗੋਪੀ ਸਿੰਘ ਵਾਸੀ ਧਾਲੀਵਾਲ ਬੇਟ ਨੂੰ ਗਿ੍ਫ਼ਤਾਰ ਕੀਤਾ ਗਿਆ | ਜਿਸ ਨੂੰ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਤੇ ਪੁੱਛਗਿੱਛ ਦੌਰਾਨ ਉਸ ਨੇ ਆਪਣੇ ਦੋ ਹੋਰ ਸਾਥੀਆਂ ਸੰਜੇ ਕੁਮਾਰ ਪੁੱਤਰ ਸਿਕੰਦਰਾ ਰਿਸ਼ੀਦੇਵ ਅਤੇ ਰਾਜਾ ਰਿਸ਼ੀਦੇਵ ਪੁੱਤਰ ਚੰਦਨ ਰਿਸ਼ੀਦੇਵ ਵਾਸੀ ਹਸਨਪੁਰ ਥਾਣਾ ਰਾਣੀਗੰਜ ਜ਼ਿਲ੍ਹਾ ਅਰਰੀਆ ਬਿਹਾਰ ਨੂੰ ਇਸ ਵਾਰਦਾਤ ਵਿਚ ਅੰਜਾਮ ਦੇਣ ਦੀ ਗੱਲ ਕਬੂਲੀ ਹੈ | ਇਸ ਵਾਰਦਾਤ ਨੂੰ ਅੰਜਾਮ ਦੇਣ ਸਬੰਧੀ ਦੋਸ਼ੀ ਨੇ ਇਹ ਗੱਲ ਕਬੂਲੀ ਕਿ ਉਕਤ ਦੋਸ਼ੀਆਂ ਨਾਲ ਮਿ੍ਤਕ ਨਾਲ ਕੁੱਝ ਦਿਨ ਪਹਿਲਾਂ ਕਿਸੇ ਗੱਲ ਤੋਂ ਮਮੂਲੀ ਝਗੜਾ ਹੋਇਆ ਸੀ | ਡੀ.ਐਸ.ਪੀ. ਭੁਲੱਥ ਨੇ ਦੱਸਿਆ ਕਿ ਇਨ੍ਹਾਂ ਦੁਆਰਾ ਕੀਤੀ ਗਈ ਵਾਰਦਾਤ ਬਾਰੇ ਪੁਲਿਸ ਰਿਮਾਂਡ ਵਿਚ ਹੋਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੂਜੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਈ-ਰਿਕਸ਼ਾ ਚਾਲਕ ਨੇ ਮਾਰੀ ਟੱਕਰ, ਜ਼ਖ਼ਮੀ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਨਗੇ-ਐਚ.ਐਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।