16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਸੰਬੰਧੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 04-12-2025
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਯੁਵਕ ਸੇਵਾਵਾਂ ਪੰਜਾਬ ਤੇ ਮੇਰਾ ਭਾਰਤ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਨੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਮੌਕੇ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪੰਡਿਤ ਰਾਹੁਲ ਸ਼ਰਮਾ ਨੇ ਕੀਤੀ | ਸੈਮੀਨਾਰ 'ਚ ਲੈਕਚਰਾਰ ਹਰਜਿੰਦਰ ਗੋਗਨਾ ਨੇ ਏਡਜ਼ ਮਹਾਂਮਾਰੀ ਸੰਬੰਧੀ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਸਮਾਜ 'ਚ ਅਜੇ ਵੀ ਐਚ.ਆਈ.ਵੀ./ਏਡਜ਼ ਨੂੰ ਲੈ ਕੇ ਕਈ ਭਰਮ ਤੇ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਨ੍ਹਾਂ ਦਾ ਦੂਰ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਸਹੀ ਸਿਹਤ ਸਿੱਖਿਆ ਪ੍ਰਦਾਨ ਕਰਨ, ਸੁਰੱਖਿਅਤ ਵਤੀਰੇ ਅਪਣਾਉਣ ਤੇ ਏਡਜ਼ ਪੀੜਤਾਂ ਪ੍ਰਤੀ ਮਿੱਤਰਤਾਪੂਰਨ ਵਿਵਹਾਰ ਕਰਨ ਦਾ ਸੰਦੇਸ਼ ਦਿੱਤਾ | ਪ੍ਰੋਗਰਾਮ ਦੌਰਾਨ ਗੋਗਨਾ ਨੇ ਏਡਜ਼ ਸੰਕਰਮਣ ਦੇ ਕਾਰਨ, ਲੱਛਣ, ਬਚਾਅ, ਇਲਾਜ ਅਤੇ ਸਰਕਾਰੀ ਯੋਜਨਾਵਾਂ ਬਾਰੇ ਵੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਅੰਜੂ ਸ਼ਰਮਾ, ਪ੍ਰੇਮ ਗੁਪਤਾ, ਰਣਬੀਰ ਪਰਮਾਰ, ਨਰੇਸ਼ ਕੋਹਲੀ, ਵਿਕਰਮ ਗੁਪਤਾ, ਸਕੱਤਰ ਵਿਤਿਨ ਪੁਰੀ, ਗੋਪਾਲ ਲੂੰਬਾ, ਪ੍ਰਭਜੋਤ ਸਿੰਘ, ਕੁਸ਼ ਵਡੇਰਾ, ਅਜੇ ਅਗਰਵਾਲ, ਅਸ਼ਵਨੀ ਸ਼ਰਮਾ, ਕਰਨ ਸੋਨੀ ਹਾਜ਼ਰ ਸਨ |
ਪਿਛਲੀ ਖ਼ਬਰ ਆਨੰਦ ਕਾਲਜ 'ਚ ਕਰਵਾਇਆ ਵਿਸ਼ਵ ਏਡਜ਼ ਦਿਵਸ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਏ.ਐਸ.ਆਈ. ਪਾਲ ਸਿੰਘ ਨੇ ਪੁਲਿਸ ਚੌਕੀ ਕਾਲਾ ਸੰਘਿਆਂ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।