29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਬੰਗਾ ਰੋਡ 'ਤੇ ਲੱਗੀਆਂ ਸੜਕ ਕੰਢੇ ਰੇਹੜੀਆਂ ਤੋਂ ਲੋਕ ਪ੍ਰੇਸ਼ਾਨ, ਜਲਦ ਹੋਵੇਗੀ ਕਾਰਵਾਈ

ਅਜੀਤ ਡੈਸਕ 03-12-2025
ਫਗਵਾੜਾ, 2 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੰਗਾ ਰੋਡ 'ਤੇ ਥਾਣਾ ਸਿਟੀ ਤੋਂ ਪੁਰਾਣੇ ਸਿਵਲ ਹਸਪਤਾਲ ਤੱਕ ਸੜਕਾਂ ਉੱਪਰ ਬੇਸ਼ੁਮਾਰ ਰੇਹੜੀਆਂ ਲੱਗਣ ਕਾਰਨ ਸ਼ਹਿਰ ਦੇ ਲੋਕਾਂ ਦਾ ਲੰਘਣਾ ਔਖਾ ਹੋਇਆ ਹੈ ਤੇ ਨਗਰ ਨਿਗਮ ਦਾ ਧਿਆਨ ਪਤਾ ਨਹੀਂ ਕਿਉਂ ਇਸ ਪਾਸੇ ਵੱਲ ਨਹੀਂ ਜਾ ਰਿਹਾ | ਕੁਲਥਮ ਚੌਕ 'ਚ ਸੜਕਾਂ ਦੇ ਕੰਢੇ ਗੋਲ ਗੱਪਿਆਂ, ਰੈਂਡੀਮੈਂਟ, ਖਾਣ ਪੀਣ ਦੀਆਂ ਵਸਤਾਂ ਦੀਆਂ ਰੇਹੜੀਆਂ ਸੜਕਾਂ 'ਤੇ ਖੜ੍ਹੀਆਂ ਹਨ | ਸ਼ਾਮ ਵੇਲੇ ਮਹਿਲਾਵਾਂ ਸੜਕ ਕੰਢੇ ਖੜ੍ਹ ਕੇ ਗੋਲ-ਗੱਪੇ ਖਾਂਦੀਆਂ ਹਨ ਕਈ ਲੋਕ ਸੜਕਾਂ 'ਤੇ ਗੱਡੀਆਂ ਵੀ ਖੜ੍ਹੀ ਰੱਖਦੇ ਹਨ ਪਰ ਇਸ ਥਾਂ 'ਤੇ ਪੁਲੀਸ ਦਾ ਡਿਊਟੀ ਦੇ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਪੁਲਿਸ ਵਲੋਂ ਕਈ ਵਾਰ ਤਾਂ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ, ਪਰ ਰੇਹੜੀਆਂ ਉਠਾਉਣ ਦਾ ਕੰਮ ਨਿਗਮ ਹੱਥ ਹੈ ਜਿਸ ਕਾਰਨ ਪੁਲੀਸ ਵੀ ਬੇਵੱਸ ਹੈ | ਨਗਰ ਨਿਗਮ ਦੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਇਸ 'ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਪਾਰਟੀਆਂ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ-ਐਚ.ਐਸ. ਵਾਲੀਆ <br/> ਅਗਲੀ ਖ਼ਬਰ ਭੁਲੱਥ-ਕਰਤਾਰਪੁਰ ਮੇਨ ਸੜਕ ਸੀਵਰੇਜ ਦੇ ਕੰਮ ਕਰਕੇ ਹੋਈ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।