28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਰਬਸੰਮਤੀ ਨਾਲ ਭਾਈ ਅਜਮੇਰ ਸਿੰਘ ਮੁੱਖ ਸੇਵਾਦਾਰ ਚੁਣਿਆ

ਅਜੀਤ ਡੈਸਕ 30-12-2025
ਬਠਿੰਡਾ, 29 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਗੁਰੂ ਕੀ ਸੰਗਤ ਬਠਿੰਡਾ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ | ਜਿਸ 'ਚ ਸਰਬਸੰਮਤੀ ਨਾਲ ਭਾਈ ਅਜਮੇਰ ਸਿੰਘ ਨੂੰ ਸਾਲ 2026 ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਗਈ | ਇਸ ਮੌਕੇ ਭਾਈ ਅਜਮੇਰ ਸਿੰਘ ਨੇ ਇਸ ਸੇਵਾ ਨੂੰ ਸਿਰ ਮੱਥੇ ਕਬੂਲ ਕਰਦਿਆਂ ਸੰਗਤ ਨੂੰ ਭਰੋਸਾ ਦਿੱਤਾ ਕਿ ਉਹ ਤਨ ਮਨ ਧਨ ਨਾਲ ਹਰ ਹਫ਼ਤਾਵਾਰੀ ਸਮਾਗਮਾਂ 'ਚ ਸੇਵਾ ਕਰਨਗੇ | ਇਸ ਮੌਕੇ ਸੰਸਥਾ ਦੇ ਬਾਨੀ ਅਬਿਨਾਸ਼ ਸਿੰਘ ਸੋਢੀ ਨੇ ਦੱਸਿਆ ਕਿ ਬੀਤੇ ਦਿਨ ਗੁਰੂ ਕੀ ਸੰਗਤ ਵਲੋਂ ਏਮਜ਼ ਹਸਪਤਾਲ 'ਚ ਲੰਗਰਾਂ ਦੀ ਸੇਵਾ ਲਈ ਮਾਇਆ ਦਾਨ ਕੀਤੀ ਗਈ | ਇਸ ਮੌਕੇ ਸੀਨੀਅਰ ਮੈਂਬਰ ਭਾਈ ਜਗਪਾਲ ਸਿੰਘ, ਭਾਈ ਸੁਖਮੰਦਰ ਸਿੰਘ, ਭਾਈ ਗੁਰਦਰਸ਼ਨ ਸਿੰਘ ਅਤੇ ਅਹੁੱਦਾ ਛੱਡ ਰਹੇ ਸਾਬਕਾ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੂੰ ਸਨਮਾਨ-ਸਿਰੋਪਾਉ ਭੇਟ ਕੀਤੇ ਗਏ |
ਪਿਛਲੀ ਖ਼ਬਰ ਬੰਗਲਾਦੇਸ਼ 'ਚ ਘਟਨਾਵਾਂ ਸਬੰਧੀ ਹਿੰਦੂ ਆਗੂਆਂ ਵਲੋਂ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਰੇਲ ਗੱਡੀ 'ਚ ਚੜ੍ਹਦੇ ਸਮੇਂ ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।