21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਗੁਰੂ ਕਾਸ਼ੀ ਯੂਨੀਵਰਸਿਟੀ ਨੇ 'ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਹਾੜਾ' ਮਨਾਇਆ <br/>

ਅਜੀਤ ਡੈਸਕ 04-12-2025
ਤਲਵੰਡੀ ਸਾਬੋ, 3 ਦਸੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵਲੋਂ 'ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਹਾੜਾ' ਪ੍ਰਦੂਸ਼ਣ ਦੇ ਵੱਖ-ਵੱਖ ਪਹਿਲੂਆਂ ਤੇ ਐਕਸਪਰਟ ਲੈਕਚਰ ਕਰਕੇ ਮਨਾਇਆ ਗਿਆ¢ ਜਿਸ ਵਿਚ ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਅਤੇ ਮਾਹਿਰ ਵਕਤਾ ਵਜੋਂ ਸ਼ਿਰਕਤ ਕੀਤੀ¢ ਇਸ ਮੌਕੇ ਡੀਨ ਡਾ. ਲੋਕੇਂਦਰ ਕਸ਼ਯਪ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਹੋਏ¢ਡਾ. ਧੀਮਾਨ ਨੇ ਪ੍ਰਦੂਸ਼ਣ ਦੇ ਮੁੱਦੇ ਨੂੰ ਹੱਲ ਕਰਨਾ ਸਮੇਂ ਦੀ ਵੱਡੀ ਲੋੜ ਦੱਸਦਿਆਂ ਕਿਹਾ ਕਿ ਕੁਦਰਤ ਵਲੋਂ ਰਚੇ ਗਏ ਸਾਫ਼ ਸੁਥਰੇ ਸੋਹਣੇ ਵਾਤਾਵਰਨ ਨੂੰ ਮਨੁੱਖਾਂ ਵਲੋਂ ਆਪਣੇ ਸਵਾਰਥਾਂ ਤੇ ਨਿੱਜੀ ਹਿੱਤਾਂ ਕਾਰਨ ਪਲੀਤ ਕੀਤਾ ਜਾ ਰਿਹਾ ਹੈ¢ ਉਨ੍ਹਾਂ ਵਿਦਿਆਰਥੀਆਂ ਨੂੰ ਭੂਮੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਪਲਾਸਟਿਕ ਪ੍ਰਦੂਸ਼ਣ, ਐਟਮੀ ਪ੍ਰਦੂਸ਼ਣ, ਰੌਸ਼ਨੀ ਪ੍ਰਦੂਸ਼ਣ ਆਦਿ ਬਾਰੇ ਚਾਨਣਾ ਪਾਉਂਦੇ ਹੋਏ ਅੰਕੜਿਆਂ ਸਹਿਤ ਦੱਸਿਆ ਕਿ ਧਰਤੀ ਦੇ ਤਾਪਮਾਨ ਦੇ ਇੱਕ ਦਮ ਘੱਟਣ ਅਤੇ ਵੱਧਣ ਦਾ ਵੱਡਾ ਕਾਰਨ ਮਨੁੱਖਾਂ ਵਲੋਂ ਕੀਤਾ ਜਾ ਰਿਹਾ ਵਾਤਾਵਰਨ ਪ੍ਰਦੂਸ਼ਣ ਹੈ¢ ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਕਾਰਨ ਹੋ ਰਿਹਾ ਹਵਾ ਪ੍ਰਦੂਸ਼ਣ ਵਾਤਾਵਰਨ ਪ੍ਰਦੂਸ਼ਣ ਦਾ ਇਕੱਲਾ ਕਾਰਨ ਨਹੀਂ ਸਗੋਂ ਰੁੱਖਾਂ ਦੀ ਕੀਤੀ ਜਾ ਰਹੀ ਅੰਨੇ੍ਹਵਾਹ ਕਟਾਈ ਆਦਿ ਦੇ ਕਾਰਨ ਹਵਾ ਵਿਚ ਫੈਲਦੇ ਰੇਤ ਮਿੱਟੀ ਦੇ ਕਣਾਂ ਕਰਕੇ ਵੀ ਵਾਤਾਵਰਨ ਪਲੀਤ ਹੋ ਰਿਹਾ ਹੈ¢ ਡਾ. ਕਸ਼ਯਪ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਖੇਤੀ ਦੇ ਵਿਕਾਸ ਲਈ ਖੋਜ ਕਾਰਜ ਕਰਨ ਦਾ ਸੁਝਾਅ ਦਿੱਤਾ¢ ਆਜੋਯਕਾਂ ਵਲੋਂ ਮੁੱਖ ਵਕਤਾ ਨੂੰ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ¢

ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ 'ਸੀਯੂ ਪੰਜਾਬ ਰੇਡੀਓ 89.6 ਐਫਐਮ <br/> ਅਗਲੀ ਖ਼ਬਰ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਆਪਣੀ ਰਜਿਸਟ੍ਰੇਸ਼ਨ ਨੂੰ ਬਣਾਉਣ ਯਕੀਨੀ-ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।