ਬਰੇਟਾ, 3 ਦਸੰਬਰ (ਪ. ਪ.)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਦੇ 9ਵੀਂ ਤੋਂ 11ਵੀਂ ਜਮਾਤ ਤੱਕ ਦੀਆਂ ਵਿਦਿਆਰਥੀਆਂ ਵਲੋਂ ਸਕਿਲ ਇੰਡੀਆ ਤਹਿਤ ਬਿਊਟੀ ਐਂਡ ਵੈਲਨੈੱਸ ਵੋਕੇਸ਼ਨਲ ਵਜੋਂ ਸਮਾਣਾ ਵਿਖੇ ਵਿੱਦਿਅਕ ਟੂਰ ਲਗਾਇਆ ਗਿਆ | ਵਿਦਿਆਰਥਣਾਂ ਛੱਤਬੀੜ, ਸੁਖਨਾ ਝੀਲ ਅਤੇ ਐਲਾਟੇਂ ਮਾੱਲ ਵਿਖੇ ਆਨੰਦ ਮਾਣਿਆ | ਅਗਲੇ ਪੜਾਅ 'ਤੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਲੰਗਰ ਛਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਜਦਾ ਕੀਤਾ | ਟੂਰ ਦੀ ਅਗਵਾਈ ਲਲਿਤ ਬਾਂਸਲ ਤੇ ਜਤਿੰਦਰ ਕੌਰ ਨੇ ਕੀਤੀ | ਪਿ੍ੰਸੀਪਲ ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਲਗਾਉਣ ਨਾਲ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਹੁੰਦਾ ਹੈ |