19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ਼ੂਟਰਾਂ ਨਾਲ ਮੁਕਾਬਲਾ ਕਰਨ ਵਾਲਿਆਂ ਦਾ ਡੀ.ਆਈ.ਜੀ. ਵਲੋਂ ਸਨਮਾਨ <br/>

ਅਜੀਤ ਡੈਸਕ 02-11-2025
ਮਾਨਸਾ, 1 ਨਵੰਬਰ (ਧਾਲੀਵਾਲ)-ਲੰਘੀ 28 ਅਕਤੂਬਰ ਨੂੰ ਸਥਾਨਕ ਸ਼ਹਿਰ 'ਚ ਗੋਲੀਬਾਰੀ ਕਰਨ ਵਾਲੇ 2 ਸ਼ੂਟਰਾਂ ਨਾਲ ਮੁਕਾਬਲਾ ਕਰਨ ਵਾਲੇ ਵਿਅਕਤੀਆਂ ਦਾ ਪੁਲਿਸ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਪੁਲਿਸ ਰੇਂਜ ਬਠਿੰਡਾ ਦੇ ਡੀ.ਆਈ.ਜੀ. ਹਰਜੀਤ ਸਿੰਘ ਇਸ ਕਾਰਜ ਲਈ ਮਾਨਸਾ ਪਹੁੰਚੇ | ਉਨ੍ਹਾਂ ਗ੍ਰੰਥੀ ਜੁਗਰਾਜ ਸਿੰਘ ਹੀਰੇਵਾਲਾ, ਸ਼ੇਰੂ ਗਰਗ ਤੇ ਸੁਖਵਿੰਦਰ ਸਿੰਘ ਨੂੰ ਪ੍ਰਸੰਸਾ ਪੱਤਰ ਭੇਟ ਕਰਦਿਆਂ ਕਿਹਾ ਕਿ ਜੇਕਰ ਸਾਰੇ ਲੋਕ ਮਾੜੇ ਅਨਸਰਾਂ ਖ਼ਿਲਾਫ਼ ਡਟਣ ਤਾਂ ਸਹਿਜੇ ਹੀ ਅਲਾਮਤਾਂ ਨੂੰ ਰੋਕਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਜਿੱਥੇ ਗ੍ਰੰਥੀ ਨੇ ਸ਼ੂਟਰਾਂ ਦਾ ਡਟ ਕੇ ਮੁਕਾਬਲਾ ਕੀਤਾ ਉੱਥੇ ਦੂਸਰਿਆਂ ਨੇ ਵੀ ਅਪਰਾਧੀਆਂ ਨੂੰ ਫੜਨ ਲਈ ਜੱਦੋ-ਜਹਿਦ ਕੀਤੀ | ਲੋਈ ਤੇ ਪ੍ਰਸੰਸਾ ਪੱਤਰ ਭੇਟ ਕਰਨ ਮੌਕੇ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਮਾਨਸਾ ਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਨਜੀਤ ਸਿੰਘ ਭਾਈਦੇਸਾ ਵਿਸ਼ਵਕਰਮਾ ਭਵਨ ਕਮੇਟੀ ਦੇ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਵਿਚ ਪੀ.ਆਈ.ਐੱਸ ਬਠਿੰਡਾ ਦੀਆਂ ਲੜਕੀਆਂ ਬਣੀਆਂ 'ਚੈਂਪੀਅਨ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।