11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਕੀਮਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 03-09-2025
ਮਾਨਸਾ, 2 ਸਤੰਬਰ (ਵਿ.ਪ੍ਰਤੀ)- ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅਤੇ ਵਨ ਸਟਾਪ ਸਖ਼ੀ ਸੈਂਟਰ ਮਾਨਸਾ ਵਲੋ ਸਥਾਨਕ ਸਰਕਾਰੀ ਹਸਪਤਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਸਰਬਜੀਤ ਕੌਰ ਡੀ.ਐਚ.ਈ.ਡਬਲਯੂ. ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ ਅਤੇ ਕਾਊਾਸਲਰ ਰਾਜਿੰਦਰ ਕੁਮਾਰ ਵਰਮਾ ਨੇ ਬਾਲ ਭਿੱਖਿਆ ਅਤੇ ਸਪਾਂਸਰਸ਼ਿਪ ਸਕੀਮ ਬਾਰੇ ਜਾਣੂ ਕਰਵਾਇਆ | ਇਸ ਤੋਂ ਇਲਾਵਾ ਬਾਲ ਵਿਆਹ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਵਨ ਸਟਾਪ ਸਖੀ ਸੈਂਟਰ ਦੀ ਪ੍ਰਬੰਧਕ ਮਨਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਕੌਂਸਲਰ ਨੇ ਸਖੀ ਸੈਂਟਰ 'ਚ ਇੱਕੋ ਛੱਤ ਥੱਲੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵੀ ਜਾਣੂ ਕਰਵਾਇਆ |

ਪਿਛਲੀ ਖ਼ਬਰ ਭਾਰੀ ਬਾਰਸ਼ ਕਾਰਨ ਗਰੀਬ ਪਰਿਵਾਰ ਦਾ ਮਕਾਨ ਡਿਗਿਆ <br/> ਅਗਲੀ ਖ਼ਬਰ ਗਣੇਸ਼ ਉਤਸਵ ਮੌਕੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।