11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹਾਂ ਵਲੋਂ ਬੇਘਰ ਕੀਤੇ ਪੀੜਤ ਪਰਿਵਾਰਾਂ ਲਈ ਗੁਰੂ ਨਾਨਕ ਕਾਲਜ ਅੱਗੇ ਆਇਆ

ਅਜੀਤ ਡੈਸਕ 03-09-2025
ਬੁਢਲਾਡਾ, 1 ਸਤੰਬਰ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਹੜ੍ਹਾਂ ਦੀ ਕੁਦਰਤੀ ਕਰੋਪੀ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ਲਈ ਹੱਥ ਵਧਾਇਆ ਹੈ | ਪਿ੍ੰਸੀਪਲ ਡਾ: ਨਰਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਬਹੁਤ ਸਾਰੇ ਗ਼ਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਜਾਂ ਡਿੱਗ ਚੁੱਕੀਆਂ ਹਨ, ਕੋਲ ਮੌਜੂਦਾ ਸਮੇਂ ਰਹਿਣ ਲਈ ਸਿਰ 'ਤੇ ਛੱਤ ਨਹੀਂ ਤਾਂ ਸਮੁੱਚੇ ਇਲਾਕੇ ਸਮੇਤ ਪੂਰੇ ਪੰਜਾਬ ਵਿਚ ਜੇਕਰ ਕਿਸੇ ਵੀ ਪੀੜਤ ਪਰਿਵਾਰ 'ਤੇ ਅਜਿਹੀ ਮੁਸੀਬਤ ਪਈ ਹੋਵੇ ਤਾਂ ਅਜਿਹੇ ਪਰਿਵਾਰਾਂ ਲਈ ਕਾਲਜ ਦੇ ਦਰਵਾਜ਼ੇ ਖੁੱਲ੍ਹੇ ਹਨ | ਅਜਿਹੇ ਪਰਿਵਾਰ ਕਾਲਜ ਵਿਖੇ ਆ ਕੇ ਰਹਿ ਸਕਦੇ ਹਨ, ਜਿਨ੍ਹਾਂ ਲਈ ਰਿਹਾਇਸ਼ ਦੇ ਨਾਲ-ਨਾਲ ਲੰਗਰ ਪ੍ਰਸ਼ਾਦੇ ਦਾ ਸਮੁੱਚਾ ਪ੍ਰਬੰਧ ਕਾਲਜ ਵਲੋਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਜਿਹੀ ਸਹਾਇਤਾ ਲਈ ਕਾਲਜ ਦੇ ਹੈਲਪ ਲਾਈਨ ਨੰਬਰ 76580-53146, 98724-06732 ਤੇ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਮਾਨਸਾ ਸ਼ਹਿਰ 'ਚ ਬਾਰਿਸ਼ ਨਾਲ ਹੋਇਆ ਜਲ-ਥਲ, ਨੀਵੀਂਆਂ ਥਾਵਾਂ 'ਚ ਪਾਣੀ ਭਰਿਆ ਅਗਲੀ ਖ਼ਬਰ ਬਹਾਦਰਪੁਰ 'ਚ 400 ਏਕੜ ਫ਼ਸਲ ਪਾਣੀ ਦੀ ਲਪੇਟ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।