11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ 'ਚ ਆਏ ਹੜ੍ਹਾਂ ਅਤੇ ਭਾਰੀ ਮੀਂਹ ਪੈਣ ਨਾਲ ਸੂਬੇ ਭਰ 'ਚ ਸਬਜ਼ੀਆਂ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ-ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ <br/>

ਅਜੀਤ ਡੈਸਕ 03-09-2025
ਬਠਿੰਡਾ, 2 ਸਤੰਬਰ (ਵੀਰਪਾਲ ਸਿੰਘ)-ਪੰਜਾਬ ਦੇ ਨੇੜਲੇ ਪਹਾੜ੍ਹੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਅਤੇ ਪੰਜਾਬ ਵਿਚ ਲੰਘੇ ਢਾਈ ਦਹਾਕਿਆਂ ਤੋਂ ਰੁਕ-ਰੁਕ ਪੈ ਰਹੇ ਮੀਂਹ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਸਾਉਣੀ ਦੀ ਮੁੱਖ ਖੇਤੀ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ | ਦੂਸਰੇ ਪਾਸੇ ਪੰਜਾਬ ਦੇ ਸਮੂਹ 23 ਜ਼ਿਲਿ੍ਹਆਂ ਵਿਚ ਸਬਜ਼ੀ ਦੀ ਖੇਤੀ ਪੂਰੀ ਤਰ੍ਹਾਂ ਨਸ਼ਟ ਹੋ ਗਈ | ਜਿਸ ਨਾਲ ਸਬਜ਼ੀ ਮਾਰਕੀਟ ਵਿਚ ਸਬਜ਼ੀਆਂ ਦੀ ਆਮਦ ਘਟ ਜਾਣ ਨਾਲ ਸਬਜ਼ੀਆਂ ਦੇ ਭਾਅ ਅਸਮਾਨ ਛੂਹਣ ਲੱਗ ਗਏ ਹਨ | ਬੀਤੇ ਦਿਨ ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿਚੋਂ ਪ੍ਰਾਪਤ ਅੰਕੜਿਆਂ ਅਨੁਸਾਰ ਆਉਣ ਵਾਲੇ ਹਫ਼ਤੇ ਵਿਚ ਪੰਜਾਬ ਅੰਦਰ ਹਰੀਆਂ ਸਬਜ਼ੀਆਂ ਦੀ ਪੈਦਾਵਾਰ 'ਚ ਹੋਰ ਘਾਟ ਆਉਣ ਦੀ ਸੰਭਾਵਨਾ ਹੈ | ਇਹ ਵੀ ਦੱਸਣਯੋਗ ਹੈ ਕਿ ਭਾਰੀ ਮੀਂਹ ਪੈਣ ਕਰਕੇ ਸਰਦ ਰੁੱਤ ਵਿਚ ਆਉਣ ਵਾਲੀਆਂ ਅਗੇਤੀਆਂ ਸਬਜ਼ੀਆਂ ਗੋਭੀ, ਮਟਰ, ਗਾਜਰ, ਪਾਲਕ, ਮੂਲੀ, ਸ਼ਲਗਮ, ਬੰਦ ਗੋਭੀ ਦੀ ਬਿਜਾਈ ਪਛੜਨ ਨਾਲ ਇਸ ਸੀਜਨ ਵਿਚ ਇਹ ਸਬਜ਼ੀਆਂ ਮਾਰਕੀਟ ਵਿਚ ਪੱਛੜ ਕੇ ਆਉਣਗੀਆਂ | ਸਬਜ਼ੀਆਂ ਦੇ ਕਾਰੋਬਾਰ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਜੁੜੇ ਸਬਜ਼ੀ ਉਤਪਾਦਕ ਕਿਸਾਨ ਅਤੇ ਸਬਜ਼ੀ ਵਪਾਰੀਆਂ ਦਾ ਆਰਥਿਕ ਨੁਕਸਾਨ ਹੋਵੇਗਾ, ਦੂਸਰੇ ਪਾਸੇ ਸਬਜ਼ੀਆਂ ਤੋੜਨ ਦੇ ਕੰਮਾਂ ਨਾਲ ਜੁੜੇ ਮਜ਼ਦੂਰਾਂ ਨੂੰ ਵੀ ਬੇਰੁਜ਼ਗਾਰੀ ਦੀ ਮਾਰ ਝੱਲਣੀ ਪੈ ਸਕਦੀ ਹੈ |

ਪਿਛਲੀ ਖ਼ਬਰ ਸੇਟ ਜ਼ੇਵੀਅਰ ਸਕੂਲ ਸੀਂਗੋ ਵਿਖੇ ਸਿਹਤ ਜਾਂਚ ਤੇ ਖੂਨਦਾਨ ਕੈਂਪ ਲਗਾਇਆ-ਸਾਬਕਾ ਵਿਧਾਇਕ ਸਿੱਧੂ ਨੇ ਕੀਤੀ ਸ਼ਿਰਕਤ <br/>... ਅਗਲੀ ਖ਼ਬਰ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।