10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੁਨਾਫ਼ਾ-ਖ਼ੋਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਐਸ.ਡੀ.ਐਮ. ਵਲੋਂ ਸਖ਼ਤ ਤਾੜਨਾ

ਗਗਨਦੀਪ ਸਿੰਘ ਐਸ.ਡੀ.ਐਮ. ਬੁਢਲਾਡਾ <br/> 03-09-2025
ਬੁਢਲਾਡਾ, 2 ਸਤੰਬਰ (ਰਾਹੀ)- ਪਿਛਲੇ ਕਈ ਦਿਨਾਂ ਤੋਂ ਇਲਾਕੇ 'ਚ ਪੈ ਰਹੀ ਬਾਰਸ਼ ਦੌਰਾਨ ਜ਼ਰੂਰਤਮੰਦ ਲੋਕਾਂ ਵਲੋਂ ਮੀਂਹ ਤੋਂ ਬਚਾਅ ਲਈ ਖ਼ਰੀਦੇ ਜਾ ਰਹੇ ਤਰਪਾਲ ਆਦਿ ਸਾਮਾਨ ਨੂੰ ਨਿਰਧਾਰਿਤ ਰੇਟ ਤੋਂ ਵੱਧ ਲਗਾਉਣ ਦੀਆਂ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਐਸ.ਡੀ.ਐਮ. ਗਗਨਦੀਪ ਸਿੰਘ ਵਲੋਂ ਸਰਕੂਲਰ ਜਾਰੀ ਕਰ ਕੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਹੈ | ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਨ ਕੇਵਲ ਮਾਰਕਿਟ 'ਚ ਨਿਰਧਾਰਿਤ ਠੀਕ ਭਾਅ 'ਤੇ ਹੀ ਵੇਚਿਆ ਜਾਵੇ | ਜੇਕਰ ਕਿਸੇ ਵਲੋਂ ਨਾਜਾਇਜ਼ ਰੇਟ ਵਸੂਲਿਆ ਗਿਆ ਤਾਂ ਉਸ ਖ਼ਿਲਾਫ਼ ਜੁਰਮਾਨਾ, ਦੁਕਾਨ ਸੀਲ ਕਰਨਾ ਅਤੇ ਅਦਾਲਤੀ ਮੁਕੱਦਮਾ ਜਿਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਭਗਵਾਨ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਮਾਰਕਿਟ ਕਮੇਟੀ ਨੇ ਪਲਾਟ ਦਾ ਕਬਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।