15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡੀ.ਟੀ.ਐੱਫ. ਵਲੋਂ ਨਰਿੰਦਰਦੀਪ ਸਿੰਘ ਨੰਨੂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ

ਅਜੀਤ ਡੈਸਕ 01-06-2025
ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ)- ਗੋਨਿਆਣਾ ਮੰਡੀ ਦੇ ਵਸਨੀਕ ਨਰਿੰਦਰਦੀਪ ਸਿੰਘ ਉਰਫ਼ ਨੰਨੂ ਦੀ ਬਠਿੰਡਾ ਸੀ.ਆਈ.ਏ. ਸਟਾਫ਼ ਅੰਦਰ ਪੁਲਿਸ ਤਸ਼ੱਦਦ ਕਾਰਨ ਕਥਿਤ ਤੌਰ 'ਤੇ ਹੋਈ ਮੌਤ ਦੇ ਮਾਮਲੇ 'ਚ ਚੱਲ ਰਹੇ ਸੰਘਰਸ਼ ਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਹਮਾਇਤ ਕਰਦਿਆਂ ਉਸ ਦੇ ਕਥਿਤ ਕਾਤਲਾਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ | ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਮੀਤ ਪ੍ਰਧਾਨ ਤੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਤੇ ਬੇਅੰਤ ਸਿੰਘ ਫੂਲੇਵਾਲਾ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਰਾਜ 'ਚ ਤਬਦੀਲ ਕੀਤਾ ਰਿਹਾ ਤੇ ਪੁਲਿਸ ਲਗਾਤਾਰ ਬੇਗੁਨਾਹ ਲੋਕਾਂ 'ਤੇ ਕਹਿਰ ਢਾਹ ਰਹੀ ਹੈ, ਜਿਸ ਦੇ ਚੱਲਦਿਆਂ ਬਠਿੰਡਾ ਪੁਲਿਸ ਨੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਨਰਿੰਦਰਦੀਪ ਸਿੰਘ 'ਤੇ ਕਥਿਤ ਤੌਰ 'ਤੇ ਨਸ਼ਾ ਥੋਪਣ ਦੇ ਮਕਸਦ ਨਾਲ ਉਸ ਨੂੰ ਕੋਹ-ਕੋਹ ਕੇ ਮਾਰ ਦਿੱਤਾ | ਉਨ੍ਹਾਂ ਕਿਹਾ ਪੰਜਾਬ ਦੀ ਪੁਲਿਸ ਅਦਾਲਤਾਂ ਦੀ ਥਾਂ ਲੋਕਾਂ ਨੂੰ ਖ਼ੁਦ ਹੀ ਸਜ਼ਾ ਦੇਣ ਦੇ ਰਾਹ ਤੁਰੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਨਰਿੰਦਰਦੀਪ ਦੇ ਕਾਤਲਾਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਸਜਾਵਾਂ ਤੇ ਪਰਿਵਾਰ ਨੂੰ ਇਨਸਾਫ਼ ਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ | ਫ਼ਰੰਟ ਦੇ ਜ਼ਿਲ੍ਹਾ ਕਮੇਟੀ ਮੈਂਬਰ ਹਰਜਿੰਦਰ ਸੇਮਾ, ਅੰਮਿ੍ਤਪਾਲ ਸਿੰਘ ਮਾਨ, ਗੁਰਪਾਲ ਸਿੰਘ, ਮੋਹਣ ਸਿੰਘ ਮਲਕਾਣਾ, ਸੁਖਮੰਦਰ ਸਿੰਘ, ਨਛੱਤਰ ਸਿੰਘ ਜੇਠੂਕੇ, ਨਿਰਮਲ ਸਿੰਘ ਭਗਤਾ, ਬੂਟਾ ਸਿੰਘ ਰੋਮਾਣਾ, ਅੰਮਿ੍ਤ ਪਾਲ ਸਿੰਘ ਸ਼ੈਣੇਵਾਲਾ, ਅਵਤਾਰ ਸਿੰਘ ਮਲੂਕਾ, ਅਮਰਦੀਪ ਸਿੰਘ, ਗੋਬਿੰਦ ਸਿੰਘ, ਗੁਰਸੇਵਕ ਸਿੰਘ, ਨਰਿੰਦਰ ਬੱਲੂਆਣਾ, ਜਗਤਾਰ ਸੰਦੋਹਾ ਤੇ ਸੁਨੀਲ ਕੁਮਾਰ ਕਿਹਾ ਕਿ ਨਰਿੰਦਰਦੀਪ ਨੂੰ ਇਨਸਾਫ਼ ਦਿਵਾਉਣ ਲਈ ਵਿੱਢੇ ਸੰਘਰਸ਼ 'ਚ ਉਨ੍ਹਾਂ ਦੀ ਜਥੇਬੰਦੀ ਭਰਵਾਂ ਸਹਿਯੋਗ ਕਰੇਗੀ |
ਪਿਛਲੀ ਖ਼ਬਰ ਤੰਬਾਕੂ ਮੁਕਤ ਦਿਵਸ ਮੌਕੇ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਕੈਂਪ ਲਗਾਏ ਅਗਲੀ ਖ਼ਬਰ -ਪਟਾਖਾ ਫ਼ੈਕਟਰੀ ਧਮਾਕਾ- ਅੰਮਿ੍ਤਾ ਵੜਿੰਗ ਨੇ ਏਮਜ਼ 'ਚ ਜ਼ਖ਼ਮੀਆਂ ਦਾ ਜਾਣਿਆ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।