15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰੀ ਸਕੂਲ ਲਾਲਿਆਂਵਾਲੀ ਦੀਆਂ ਵਿਦਿਆਰਥਣਾਂ ਦਾ ਸਨਮਾਨ

ਅਜੀਤ ਡੈਸਕ 01-06-2025
ਝੁਨੀਰ, 31 ਮਈ (ਪ.ਪ.)- ਸਰਕਾਰੀ ਹਾਈ ਸਕੂਲ ਲਾਲਿਆਂਵਾਲੀ ਦੇ ਸੇਵਾ ਮੁਕਤ ਪੰਜਾਬੀ ਅਧਿਆਪਕ ਰਾਜਵਿੰਦਰ ਸਿੰਘ ਵਲੋਂ 10ਵੀਂ ਜਮਾਤ 'ਚੋਂ ਪਹਿਲੇ 3 ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਨੂੰ 2100, ਰਮਨਜੋਤ ਕੌਰ ਤੇ ਅਨਮੋਲਦੀਪ ਕੌਰ ਨੂੰ 1100-1100 ਰੁਪਏ ਨਕਦ ਰਾਸ਼ੀ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਉਨ੍ਹਾਂ 8ਵੀਂ 'ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਰਹਿਣ ਵਾਲੀਆਂ ਰਾਜਵੀਰ ਕੌਰ, ਸੁਖਮਨੀ ਕੌਰ ਤੇ ਹਰਮਨ ਕੌਰ ਨੂੰ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਮੁਖੀ ਜਸਵਿੰਦਰ ਸਿੰਘ, ਅਧਿਆਪਕ ਮਲਕੀਤ ਸਿੰਘ, ਹਵਨਦੀਪ ਸ਼ਰਮਾ, ਜਸਪਾਲ ਕੌਰ, ਰੋਜੀ ਰਾਈ, ਦੀਪ ਸ਼ਿਖਾ, ਨਿਸ਼ਾ ਰਾਣੀ, ਅੰਜੂ ਕੌਸ਼ਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਗਸੀਰ ਸਿੰਘ ਭਾਕਿਯੂ (ਉਗਰਾਹਾਂ) ਪਿੰਡ ਉੱਭਾ ਇਕਾਈ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।