ਦੋਦਾ, 9 ਦਸੰਬਰ (ਰਵੀਪਾਲ)-ਜ਼ੋਨ ਦੋਦਾ ਤੇ ਸੁਰਗਾਪੁਰੀ ਤੋਂ ਆਮ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਸੁਖਵੀਰ ਕੌਰ ਦੇ ਪਤੀ ਅਮਰੀਕ ਸਿੰਘ ਵਕੀਲ ਬਰਾੜ ਨੂੰ ਵਾਰਡ ਵਾਸੀ ਬਾਂਸਲ ਪਰਿਵਾਰ ਨੇ ਕੇਲਿਆਂ ਨਾਲ ਤੋਲਿਆ ਤੇ ਵੋਟਾਂ ਪਾਉਣ ਦਾ ਵਾਅਦਾ ਕੀਤਾ | ਜਾਣਕਾਰੀ ਅਨੁਸਾਰ ਪਵਨ ਬਾਂਸਲ ਪੁੱਤਰ ਸਵ. ਵੇਦ ਪ੍ਰਕਾਸ਼ ਪਿੰਡ ਦੋਦਾ ਤੇ ਉਨ੍ਹਾਂ ਦੇ ਬੇਟੇ ਮਨਦੀਪ ਕੁਮਾਰ ਰਿੰਕੂ ਬਾਂਸਲ ਅਤੇ ਭਰਾ ਸੰਦੀਪ ਕੁਮਾਰ ਸਾਮਾ ਬਾਂਸਲ ਨੇ ਅਮਰੀਕ ਸਿੰਘ ਵਕੀਲ ਬਰਾੜ ਨੂੰ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੇਲਿਆਂ ਨਾਲ ਤੋਲਿਆ ਗਿਆ | ਵਕੀਲ ਬਰਾੜ ਨੇ ਸਮੂਹ ਬਾਂਸਲ ਪਰਿਵਾਰ ਦਾ ਧੰਨਵਾਦ ਕਰਦੇ ਵੱਡੀ ਗਿਣਤੀ ਵਿਚ ਇਕੱਤਰ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਬਲਾਕ ਸੰਮਤੀ ਉਮੀਦਵਾਰ ਸੁਖਵੀਰ ਕੌਰ ਬਰਾੜ ਨੂੰ ਇਕ-ਇਕ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ | ਇਸ ਮੌਕੇ ਨਵੀਂ ਤੇ ਪੁਰਾਣੀ ਪੰਚਾਇਤ ਤੋਂ ਇਲਾਵਾ ਸਮੂਹ ਵਲੰਟੀਅਰ ਹਾਜ਼ਰ ਸਨ |