20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰ ਦਿਵਸ ਮਨਾਇਆ

ਅਜੀਤ ਡੈਸਕ 10-12-2025

• 70 ਤੋਂ 75 ਸਾਲ ਉਮਰ ਦੇ ਪੈਨਸ਼ਨਰ ਕੀਤੇ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਬੱਸ ਸਟੈਂਡ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ | ਸਮਾਗਮ 'ਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਮੋਗਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸ. ਭੁੱਲਰ ਤੋਂ ਇਲਾਵਾ ਬ੍ਰਾਂਚ ਪ੍ਰਧਾਨ ਸੁਰਜੀਤ ਸਿੰਘ ਬਠਿੰਡਾ, ਪ੍ਰੀਤਮ ਸਿੰਘ ਚੋਟੀਆਂ, ਦਰਸ਼ਨ ਸਿੰਘ ਭੱਟੀ, ਭੰਵਰ ਲਾਲ ਸ਼ਰਮਾ, ਜਗਦੀਸ਼ ਰਾਏ ਹਰੀਕੇ, ਸਵਰਨ ਸਿੰਘ ਮੋਗਾ, ਜਗਜੀਤ ਸਿੰਘ ਮੋਗਾ ਤੇ ਅਵਤਾਰ ਸਿੰਘ ਬਾਘਾ ਪੁਰਾਣਾ ਪ੍ਰਧਾਨ ਮੋਗਾ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਸ੍ਰੀ ਸ਼ਰਮਾ ਨੇ ਆਏ ਮਹਿਮਾਨਾਂ ਤੇ ਪੈਨਸ਼ਨਰਾਂ ਨੂੰ ਜੀ ਆਇਆ ਆਖਿਆ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਨੇ ਪੈਨਸ਼ਨਰ ਦਿਵਸ 'ਤੇ ਸਮੂਹ ਪੈਨਸ਼ਨਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸ. ਭੁੱਲਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸੰਬੰਧੀ ਵਿਚਾਰ ਸਾਂਝੇ ਕੀਤੇ | ਸਮਾਗਮ ਦੇ ਦੂਜੇ ਦੌਰ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ 70 ਤੋਂ 75 ਸਾਲ ਦੇ ਸੀਨੀਅਰ ਪੈਨਸ਼ਨਰਾਂ ਲਛਮਣ ਸਿੰਘ ਲੱਕੜਵਾਲਾ, ਛਿੰਦਰਪਾਲ ਸਿੰਘ ਕਿੰਗਰਾ, ਮੇਜਰ ਸਿੰਘ, ਬਲਵਿੰਦਰ ਸਿੰਘ ਕਿਰਤ ਨਗਰ, ਬਲਵੀਰ ਚੰਦ, ਸਤਪਾਲ ਮਹੇਸ਼ੀ ਗੋਨਿਆਣਾ ਮੰਡੀ, ਗੁਰਬਚਨ ਸਿੰਘ ਧਿਗਾਣਾ, ਪ੍ਰਕਾਸ਼ ਚੰਦ ਮਾਨਸਾ, ਬਲਵੀਰ ਸਿੰਘ ਮੁਕਤਸਰ ਤੇ ਹੰਸਾ ਸਿੰਘ ਚੱਕ ਗਾਂਧਾ ਸਿੰਘ ਵਾਲਾ ਨੂੰ ਸਨਮਾਨਿਤ ਕੀਤਾ ਗਿਆ | ਉਪਰੰਤ ਜਨਮ ਦਿਨ ਵਾਲੇ ਪੈਨਸ਼ਨਰਾਂ ਦਰਸ਼ਨ ਸਿੰਘ ਈਨਾਖੇੜਾ, ਚਿਮਨ ਲਾਲ ਬਠਿੰਡਾ, ਬਲਵੀਰ ਸਿੰਘ, ਭੰਵਰ ਲਾਲ ਸ਼ਰਮਾ, ਦਰਸ਼ਨ ਸਿੰਘ ਸੋਥਾ ਅਤੇ ਜਗਤਾਰ ਸਿੰਘ ਖਾਰਾ ਨੂੰ ਹਾਰ ਪਾ ਕੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ | ਉਪਰੰਤ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਰਿਟਾ. ਟ੍ਰੈਫ਼ਿਕ ਮੈਨੇਜਰ ਤੇ ਸਮਾਜਿਕ ਸ਼ਖ਼ਸੀਅਤ ਰਣਜੀਤ ਸਿੰਘ ਭੁੱਟੀਵਾਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਟੇਜ ਦੀ ਕਾਰਵਾਈ ਦਰਸ਼ਨ ਸਿੰਘ ਈਨਾਖੇੜਾ ਤੇ ਜੋਗਿੰਦਰ ਸਿੰਘ ਸਮਾਘ ਵਲੋਂ ਚਲਾਈ ਗਈ | ਇਸ ਮੌਕੇ ਭੰਵਰ ਲਾਲ ਸ਼ਰਮਾ ਵਲੋਂ ਵਿਸਥਾਰ ਨਾਲ ਪੰਜਾਬ ਰੋਡਵੇਜ਼ ਅਦਾਰੇ ਸੰਬੰਧੀ ਚਾਨਣਾ ਪਾਇਆ ਗਿਆ | ਇਸ ਮੌਕੇ ਬਲਵੀਰ ਚੰਦ ਸ਼ਰਮਾ ਮਲੋਟ, ਪਰਮਜੀਤ ਸਿੰਘ ਬਰਾੜ ਹਰੀਕੇ ਕਲਾਂ, ਗੁਰਛਿੰਦਰ ਸਿੰਘ ਤਰਖਾਣਵਾਲਾ, ਬਲਬੀਰ ਸਿੰਘ ਨਿੱਕਾ, ਜੋਗਿੰਦਰ ਸਿੰਘ ਤਲਵੰਡੀ ਸਾਬੋ, ਦਲਬੀਰ ਸਿੰਘ ਬੀੜ ਸਰਕਾਰ, ਮੰਦਰ ਸਿੰਘ ਸੀਰਵਾਲੀ ਰਮੇਸ਼ ਡੋਗਰਾ, ਨੇਮਪਾਲ ਸਿੰਘ ਬੇਦੀ, ਦਰਸ਼ਨ ਸਿੰਘ ਸੋਥਾ, ਰਮੇਸ਼ ਕੁਮਾਰ, ਦੇਵੀ ਦਿਆਲ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਨੀਟਾ ਮਾਨਸਾ, ਸੁਰਿੰਦਰ ਸਿੰਘ ਛਿੰਦਾ, ਯੋਗਰਾਜ ਬਠਿੰਡਾ, ਰਾਮ ਦਰਸ਼ਨ, ਗਿਆਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਨੇਕ ਸਿੰਘ ਬਰਾੜ ਮਧੀਰ ਨਾਲ ਵਿਧਾਇਕ ਡਿੰਪੀ ਢਿੱਲੋਂ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਪਾਰਲੀਮੈਂਟ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।