ਰੁਪਾਣਾ, 8 ਦਸੰਬਰ (ਜਗਜੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਿੰਡ ਰੁਪਾਣਾ ਦੇ ਕਾਂਗਰਸੀ ਵਰਕਰਾਂ ਵਲੋਂ ਪਿੰਡ ਦੇ ਬੱਸ ਸਟੈਂਡ ਕੋਲ ਦਫ਼ਤਰ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਬੋਹੜ ਸਿੰਘ ਤੇ ਸੁਖਰਾਜ ਸਿੰਘ ਖੋਸਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਬੋਹੜ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ 'ਤੇ ਲਿਆਂਦਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਜੀਤ ਸਿੰਘ, ਬਲਾਕ ਸੰਮਤੀ ਉਮੀਦਵਾਰ ਗੁਰਮੀਤ ਸਿੰਘ, ਕਾਲਾ ਖੋਸਾ, ਹਰਮਨ ਬਰਾੜ, ਸਾਜਨਦੀਪ ਸਿੰਘ, ਅਵਤਾਰ ਔਲਖ, ਹਰਮਨ ਸੰਧੂ, ਹੈਪੀ ਖੋਸਾ, ਜਸਵਿੰਦਰ ਬਾਹੀਆ, ਸਰਬਜੀਤ ਸਿੰਘ, ਪਰਮਪਾਲ ਸੇਖੋਂ, ਚੰਦ ਸਿੰਘ, ਗੋਲਾ ਬਰਾੜ, ਪਿ੍ਤਪਾਲ ਬਰਾੜ, ਰੈਰੀ ਖੋਸਾ, ਸੁਖਦੀਪ ਸਿੰਘ, ਹੁਸ਼ਿਆਰ ਸਿੰਘ, ਕਾਲੀ ਮੈਂਬਰ, ਰਾਣਾ ਨੰਬਰਦਾਰ ਆਦਿ ਹਾਜ਼ਰ ਸਨ |