ਮਲੋਟ, 8 ਦਸੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਪਿੰਡ ਕਰਮਗੜ੍ਹ ਦੇ ਵਸਨੀਕ ਸਾਬਕਾ ਥਾਣੇਦਾਰ ਅਜੀਤ ਸਿੰਘ ਸੰਧੂ ਤੇ ਪਰਿਵਾਰ ਨੂੰ ਬੀਤੀ ਰਾਤ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੁੱਤਰ ਗੁਰਬੀਰ ਸਿੰਘ ਸੰਧੂ ਲੰਬਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ | ਗੁਰਬੀਰ ਸਿੰਘ ਸੰਧੂ ਬੀਤੀ ਰਾਤ ਕੌਂਸਲਰ ਤੇ 'ਆਪ' ਆਗੂ ਜਸਦੇਵ ਸਿੰਘ ਸੰਧੂ ਵਲੋਂ ਬੇਟੇ ਦੇ ਵਿਆਹ ਉਪਰੰਤ ਮਲੋਟ ਬਠਿੰਡਾ ਰੋਡ 'ਤੇ ਸਥਿਤ ਸਿਲਵਰ ਪਾਮ ਹੋਟਲ ਵਿਖੇ ਰੱਖੀ ਇਕ ਪਾਰਟੀ 'ਚ ਸ਼ਾਮਿਲ ਹੋਣ ਗਏ ਸਨ | ਸੜਕ 'ਤੇ ਕਾਰ ਖੜ੍ਹੀ ਕਰਨ ਉਪਰੰਤ ਜਦ ਉਹ ਹੋਟਲ ਅੰਦਰ ਜਾਣ ਲਈ ਆਪਣੇ ਕੱਪੜੇ ਦਰੁਸਤ ਕਰ ਹੀ ਰਹੇ ਸਨ ਕਿ ਇਕ ਤੇਜ਼ ਰਫ਼ਤਾਰ ਮਰੂਤੀ ਕਾਰ ਉਨ੍ਹਾਂ ਨੂੰ ਦਰੜਦੀ ਹੋਈ ਨਿਕਲ ਗਈ | ਬੁਰੀ ਤਰ੍ਹਾਂ ਜ਼ਖ਼ਮੀ ਹੋਏ ਗੁਰਬੀਰ ਸਿੰਘ ਨੂੰ ਤੁਰੰਤ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕਿ ਜੇਰੇ ਇਲਾਜ ਹੀ ਦੇਰ ਰਾਤ ਉਨ੍ਹਾਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ | ਉਹ ਆਪਣੇ ਪਿੱਛੇ ਮਾਪਿਆਂ, ਭਰਾ ਰਾਜਵੀਰ ਸੰਧੂ, ਧਰਮਪਤਨੀ ਹਰਮਨ ਕੌਰ ਤੇ ਚਾਰ ਸਾਲ ਦੇ ਬੇਟੇ ਨੂੰ ਛੱਡ ਗਏ ਹਨ | ਉਨ੍ਹਾਂ ਦੀ ਅਚਾਨਕ ਹੋਈ ਗਈ ਮੌਤ 'ਤੇ ਪਿੰਡ ਕਰਮਗੜ੍ਹ 'ਚ ਸ਼ੋਕ ਦੀ ਲਹਿਰ ਪਸਰ ਗਈ ਹੈ | ਗੁਰਬੀਰ ਸਿੰਘ ਸੰਧੂ ਦੇ ਬੇਵਕਤੀ ਅਕਾਲ ਚਲਾਣੇ ਨੂੰ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਸਰਬਜੀਤ ਸਿੰਘ ਝਿੱਜਰ ਸੂਬਾ ਪ੍ਰਧਾਨ ਯੂਥ ਅਕਾਲੀ ਦਲ, ਲੱਪੀ ਈਨਾਖੇੜਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਨਵਜਿੰਦਰ ਬਾਣ ਕਰਮਗੜ੍ਹ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਪਰਮਿੰਦਰ ਸਿੰਘ ਕੋਲਿਆਂਵਾਲੀ, ਸਰੋਜ ਸਰਪੰਚ, ਸੁਖਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ ਪੰਮਾ ਬਰਾੜ, ਬਸੰਤ ਸਿੰਘ ਕੰਗ, ਬੱਬਰੂ ਵਹੀਨ ਬਾਂਸਲ, ਪ੍ਰਦੀਪ ਰੱਸੇਵਾਟ, ਸ਼ਾਮ ਲਾਲ ਗੁਪਤਾ ਡੱਡੀ, ਪਿੰਦਰ ਕੰਗ, ਮਨਜੀਤ ਸਿੰਘ ਰਾਜੂ, ਅਸ਼ੋਕ ਬਜਾਜ, ਕੇਵਲ ਅਰੋੜਾ, ਜਗਤਾਰ ਸਿੰਘ ਬਰਾੜ, ਸ਼ੁਭਦੀਪ ਸਿੰਘ ਗੱਗੂ, ਲਾਡੀ ਈਨਾਖੇੜਾ, ਵਰਿੰਦਰ ਸੰਧੂ, ਗੁਰਪ੍ਰੀਤ ਸਿੰਘ ਸਾਹਿਬ ਸੰਧੂ, ਲਵਪ੍ਰੀਤ ਸੰਧੂ, ਬਲਜਿੰਦਰ ਸਿੰਘ ਸੰਧੂ, ਹਰੀਸ਼ ਚਾਨਣਾ, ਟੋਨਾ ਚਾਨਣਾ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸੰਧੂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |