15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੁਖਬੀਰ ਸਿੰਘ ਬਾਦਲ ਵਲੋਂ ਗਿੱਦੜਬਾਹਾ 'ਚ ਚੋਣ ਦਫ਼ਤਰ ਦਾ ਉਦਘਾਟਨ

ਅਜੀਤ ਡੈਸਕ 09-12-2025
ਗਿੱਦੜਬਾਹਾ, 8 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਸਨਰ ਚੌਂਕ ਗਿੱਦੜਬਾਹਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਤੇ ਉਹ ਕਿਸੇ ਵੀ ਕੀਮਤ 'ਤੇ ਹਲਕੇ ਨੂੰ ਨਹੀਂ ਛੱਡਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੀ ਪੰਜਾਬ 'ਚ ਵਿਕਾਸ ਹੋਇਆ ਹੈ | ਕਾਂਗਰਸ ਤੇ ਝਾੜੂ ਵਾਲਿਆਂ ਵਲੋਂ ਪੰਜਾਬ ਦੇ ਵਿਕਾਸ ਲਈ ਇਕ ਇੱਟ ਵੀ ਨਹੀਂ ਲੱਗੀ | ਸ. ਬਾਦਲ ਨੇ ਕਿਹਾ ਜਿਨ੍ਹਾਂ ਦਾ ਸੰਵਾਰਿਆ ਉਨ੍ਹਾਂ ਹੀ ਪਿੱਠ ਵਿਚ ਛੁਰਾ ਮਾਰਿਆ ਹੈ | ਉਹ ਇਕ ਵਾਰ ਸੱਤਾ ਵਿਚ ਤਾਂ ਆ ਗਏ ਪਰ ਹੁਣ ਦੁਬਾਰਾ ਸੁਪਨੇ ਵਿਚ ਵੀ ਨਹੀਂ ਅੱਗੇ ਆ ਸਕਦੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪ ਸੰਮਤੀ ਚੋਣਾਂ ਨੂੰ ਅੱਗੇ ਹੋ ਕੇ ਲੜਨਾ ਹੈ ਤੇ ਸਾਰੀਆਂ ਹੀ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾ ਦਿਉ | ਇਸ ਮੌਕੇ ਵਕੀਲ ਗੁਰਮੀਤ ਸਿੰਘ ਮਾਨ, ਅਕਾਲੀ ਆਗੂ ਗੁਰਦਿਆਲ ਕੌਰ ਮੱਲਣ, ਵਕੀਲ ਗੁਰਪਿੰਕ ਮਾਨ, ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਰਣਜੀਤ ਸਿੰਘ, ਬਲਵਿੰਦਰ ਸਿੰਘ ਹਰੀਕੇ, ਚਰਨਜੀਤ ਸਿੰਘ ਭੂੰਦੜ, ਗੁਰਚਰਨ ਸਿੰਘ ਭਲਾਈਆਣਾ, ਰਣਜੀਤ ਸਿੰਘ ਭਲਾਈਆਣਾ, ਹਰਭਗਵਾਨ ਸਿੰਘ ਸੂਰੇਵਾਲਾ, ਬਲਵਿੰਦਰ ਸਿੰਘ, ਗੁਰਲਾਭ ਸਿੰਘ, ਦਰਸ਼ਨ ਸਿੰਘ ਕੋਟਲੀ, ਰਾਜਪਾਲ ਸਿੰਘ, ਹੈਪੀ, ਬਲਵੰਤ ਸਿੰਘ ਗੁਰੂਸਰ, ਬਲਕਰਨ ਸਿੰਘ, ਸਰਦੂਲ ਸਿੰਘ, ਚਰਨਜੀਤ ਸਿੰਘ ਕੋਟਭਾਈ, ਇਕਬਾਲ ਸਿੰਘ, ਅਮਰੀਕ ਸਿੰਘ, ਰੇਸ਼ਮ ਸਿੰਘ, ਅਜੇਪਾਲ ਸਿੰਘ, ਨਛੱਤਰ ਸਿੰਘ ਕੁਰਾਈਵਾਲਾ, ਬਲਵਿੰਦਰ ਸਿੰਘ, ਮਲਕੀਤ ਸਿੰਘ, ਜਿੰਮੀ ਸੁਖਨਾ, ਗੁਰਲਾਭ ਸਿੰਘ ਸੁਖਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਬਿਜਲੀ ਘਰ ਅੱਗੇ ਧਰਨਾ ਅਗਲੀ ਖ਼ਬਰ 80 ਕਰੋੜ ਦੀ ਲਾਗਤ ਨਾਲ ਗਿੱਦੜਬਾਹਾ 'ਚ ਰੇਲਵੇ ਪ੍ਰਾਜੈਕਟ ਮਨਜ਼ੂਰ-ਪਿ੍ਤਪਾਲ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।