ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਤਿਲਕ ਨਗਰ ਵਿਖੇ ਸਥਿਤ ਬ੍ਰਹਮਕੁਮਾਰੀ ਵਿਸ਼ਵ ਵਿਦਿਆਲਿਆ ਵਲੋਂ ਸਥਾਨਕ ਮਲੋਟ ਰੋਡ ਸਥਿਤ ਪੈਲੇਸ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪੰਜਾਬ ਜ਼ੋਨ ਦੀ ਇੰਚਾਰਜ ਪ੍ਰੇਮ ਦੀਦੀ ਵਲੋਂ ਦੀਵਾਲੀ ਪੁਰਬ ਦੀ ਮਹੱਤਤਾ 'ਤੇ ਚਾਨਣਾ ਪਾਇਆ ਗਿਆ | ਇਸ ਤੋਂ ਇਲਾਵਾ ਸੰਗੀਤਾ ਭੈਣ, ਸੰਤੋਸ਼ੀ ਭੈਣ, ਸਚਲ ਭੈਣ, ਰੂਬਲ ਭੈਣ, ਪਿੰਕੀ ਭੈਣ, ਸੋਨੂੰ, ਪ੍ਰੀਤੀ, ਸਿੰਮੀ, ਮੰਜੂ, ਰਿੰਪੀ ਵੀ ਹਾਜ਼ਰ ਸਨ | ਇਸ ਮੌਕੇ ਪ੍ਰੇਮ ਦੀਦੀ ਅਤੇ ਸੰਗੀਤਾ ਦੀਦੀ ਨੇ ਸਭ ਨੂੰ ਆਪਣੇ ਜੀਵਨ ਵਿਚ ਚੰਗੇ ਗੁਣ ਗ੍ਰਹਿਣ ਕਰਨ ਲਈ ਪ੍ਰੇਰਿਆ ਅਤੇ ਬੁਰਾਈਆਂ ਦਾ ਤਿਆਗ ਕਰਨ ਲਈ ਕਿਹਾ | ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ, ਸੀਨੀਅਰ ਆਗੂ ਸੰਤ ਸਿੰਘ ਬਰਾੜ, ਨਗਰ ਕੌਂਸਲ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਗੁਰਦਾਸ ਗਿਰਧਰ, ਸ੍ਰੀ ਰਾਮ ਸੇਵਾ ਸੰਮਤੀ ਦੇ ਪ੍ਰਧਾਨ ਰਮਨ ਗਿਰਧਰ, ਸੰਜੀਵ ਖੇੜਾ, ਸਰਬਜੀਤ ਸਿੰਘ ਦਰਦੀ, ਰਮਨ ਕੇਪੀ, ਰਮਿੰਦਰ ਸਿੰਘ ਚਹਿਲ, ਅਰੋੜਵੰਸ਼ ਸਭਾ ਦੇ ਪ੍ਰਧਾਨ ਰਾਜ ਕੁਮਾਰ ਮੇਲੂ ਭਟੇਜਾ ਆਦਿ ਹਾਜ਼ਰ ਸਨ |