19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੁਗਣ 'ਤੇ ਆਈ ਨਰਮੇ ਦੀ ਫ਼ਸਲ ਮੀਂਹ ਦੀ ਭੇਟ ਚੜ੍ਹੀ <br/>

ਅਜੀਤ ਡੈਸਕ 01-09-2025
ਸੰਗਤ ਮੰਡੀ, 31 ਅਗਸਤ (ਸੁਖਤੇਜ ਧਾਲੀਵਾਲ)- ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਨਰਮਾ ਪੱਟੀ ਦੇ ਕਿਸਾਨਾਂ ਦੀ ਚੁਗਣ 'ਤੇ ਆਈ ਨਰਮੇ ਕਪਾਹ ਦੀ ਫ਼ਸਲ ਖ਼ਰਾਬ ਹੁੰਦੀ ਦੇਖ ਕੇ ਜਾਨ ਮੁੱਠੀ ਵਿੱਚ ਆਈ ਹੋਈ ਹੈ¢ ਨਰਮਾ ਪੱਟੀ ਦੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਦੀ ਗੱਲ ਕਰੀਏ ਤਾਂ ਪਿੰਡ ਜੈ ਸਿੰਘ ਵਾਲਾ ਦੇ ਕਿਸਾਨ ਜਗਜੀਤ ਸਿੰਘ, ਪਿੰਡ ਫ਼ਰੀਦਕੋਟ ਕੋਟਲੀ ਦੇ ਜਗਤਾਰ ਸਿੰਘ, ਅਤੇ ਪਿੰਡ ਕੋਟਗੁਰੂ ਦੇ ਕਿਸਾਨ ਦਰਸ਼ਨ ਸਿੰਘ, ਦਾ ਕਹਿਣਾ ਹੈ ਕਿ ਇਸ ਵਾਰ ਜ਼ਿਆਦਾਤਰ ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ ਅਗੇਤੀ ਬਿਜਾਈ ਕੀਤੀ ਗਈ ਸੀ ¢ ਅਤੇ ਹੁਣ ਤੱਕ ਪੱਕੇ ਟੀਂਡਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਵੀ ਜਾਗੀ ਸੀ¢ ਪਰ ਦੋ ਦਿਨਾਂ ਤੋਂ ਜ਼ਿਆਦਾ ਮੀਂਹ ਪੈਣ ਨਾਲ ਖਿੜ੍ਹੇ ਟੀਂਡੇ ਨਸ਼ਟ ਹੋ ਗਈ¢ ਜਿਸ ਨਾਲ ਉਨ੍ਹਾਂ ਦੀਆਂ ਆਸਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ¢ ਉਨ੍ਹਾਂ ਦੱਸਿਆ ਕਿ ਪੱਕ ਚੁੱਕੀ ਨਰਮੇਂ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਦੀ ਲੋੜ ਨਹੀਂ ਰਹੀ ਸੀ¢ ਕਿਉਂਕਿ ਫ਼ਸਲ ਪੱਕ ਕੇ ਚੁੱਗਣ ਲਈ ਤਿਆਰ ਹੋ ਚੁੱਕੀ ਸੀ ਜੋ ਲਗਾਤਾਰ ਪੈ ਰਹੇ ਮੀਂਹ ਨਾਲ ਖ਼ਰਾਬ ਹੋ ਗਈ ਹੈ¢ ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਵਲੋਂ ਲਗਾਤਾਰ ਮੀਂਹ ਪੈਣ ਦੀਆਂ ਖ਼ਬਰਾਂ ਸੁਣਕੇ ਇੰਝ ਲਗਦਾ ਹੈ ਕਿ ਇਸ ਬਾਰ ਵੀ ਉਨ੍ਹਾਂ ਨੂੰ ਕੁਦਰਤੀ ਆਫ਼ਤਾਂ ਕਰਕੇ ਨਰਮੇ ਦੀ ਫ਼ਸਲ ਤੋਂ ਵਾਂਝੇ ਰਹਿਣਾ ਪਵੇਗਾ¢

ਪਿਛਲੀ ਖ਼ਬਰ ਬਠਿੰਡਾ ਵਿਚ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ, ਲੱਖਾਂ ਦਾ ਸਾਮਾਨ ਚੋਰੀ <br/> ਅਗਲੀ ਖ਼ਬਰ ਚੇਅਰਮੈਨ ਮਲੂਕਾ ਵਲੋਂ ਸਰਕਾਰ ਨੂੰ ਬੀਬੀਆਂ ਨੂੰ ਦੇਣ ਵਾਲਾ ਹਜ਼ਾਰ ਰੁਪਏ ਹੜ੍ਹ ਪੀੜਤਾਂ ਨੂੰ ਦੇਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।