20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਰਿਸ਼ ਪੈਣ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗੀ

ਅਜੀਤ ਡੈਸਕ 01-09-2025
ਕੋਟਕਪੂਰਾ, 31 ਅਗਸਤ (ਮੇਘਰਾਜ)-ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ 'ਚ ਥਾਂ ਥਾਂ 'ਤੇ ਪਾਣੀ ਭਰ ਗਿਆ ਹੈ | ਅੱਜ ਸਵੇਰੇ ਕਰੀਬ 5 ਵਜੇ ਭਾਰੀ ਬਾਰਿਸ਼ ਕਾਰਨ ਸਥਾਨਕ ਦੇਵੀਵਾਲਾ ਰੋਡ 'ਤੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਲੱਕੜ ਦਾ ਕੰਮ ਕਰਨ ਵਾਲੇ ਪੀੜ੍ਹਤ ਪਰਿਵਾਰਕ ਮੈਂਬਰ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਘਰ ਦੇ ਦੂਜੇ ਕਮਰੇ 'ਚ ਸੁੱਤੇ ਹੋਏ ਸਨ | ਸਵੇਰੇ ਕਰੀਬ 5 ਵਜੇ ਛੱਤ ਡਿੱਗਣ ਦੀ ਆਵਾਜ਼ ਆਈ ਤੇ ਉੱਠ ਕੇ ਦੇਖਿਆ ਕਿ ਦੂਜੇ ਕਮਰੇ ਦੀ ਟਾਇਲਾਂ ਤੇ ਬੱਤਿਆਂ ਦੀ ਛੱਤ ਡਿੱਗ ਪਈ ਜਿਸ ਕਾਰਨ ਕਮਰੇ 'ਚ ਖੜ੍ਹਾ ਮੋਟਰਸਾਈਕਲ, ਸੋਫ਼ਾ, ਬੈੱਡ ਤੇ ਘਰੇਲੂ ਸਮਾਨ ਨੁਕਸਾਨਿਆ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਦੇ ਕਰਮਚਾਰੀ ਡਿੱਗੀ ਛੱਤ ਦੇ ਨੁਕਸਾਨ ਬਾਰੇ ਲਿਖ ਕੇ ਲੈ ਗਏ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ |
ਪਿਛਲੀ ਖ਼ਬਰ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਅਤੇ ਸਨਮਾਨ ਕੀਤਾ ਅਗਲੀ ਖ਼ਬਰ ਜੈਤੋ ਵਿਖੇ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਭਾਜਪਾ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।