ਜੈਤੋ, 31 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਪਾਰ ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ | ਜਿਸ ਵਿਚ ਵਿਧਾਨ ਜੈਤੋ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦੇ ਕਰੀਬੀ ਸਾਥੀ ਗੋਪਾਲ ਕਿਸ਼ਨ (ਸ਼ੈਲੀ ਗਰਗ) ਨੂੰ ਵਪਾਰ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਵਿਧਾਇਕ ਅਮੋਲਕ ਸਿੰਘ ਵਲੋਂ ਸ਼ੈਲੀ ਗਰਗ ਨੂੰ ਵਧਾਈ ਦਿੱਤੀ ਗਈ | ਨਵ-ਨਿਯੁਕਤ ਵਪਾਰ ਵਿੰਗ ਦੇ ਕੋਆਰਡੀਨੇਟਰ ਹਲਕਾ ਜੈਤੋ ਗੋਪਾਲ ਕਿਸ਼ਨ (ਸ਼ੈਲੀ ਗਰਗ) ਨੇ ਪਾਰਟੀ ਹਾਈ ਕਮਾਂਡ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਧਰਮਜੀਤ ਰਾਮੇਆਣਾ ਵਾਈਸ ਚੇਅਰਮੈਨ ਵਾਟਰ ਅਤੇ ਸੀਵਰੇਜ ਬੋਰਡ ਪੰਜਾਬ ਸਰਕਾਰ, ਹਰੀਸ਼ ਚੰਦਰ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਗੁਰਭੇਜ ਸਿੰਘ ਬਰਾੜ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਨਰਿੰਦਰਪਾਲ ਰਾਮੇਆਣਾ ਵਾਈਸ ਪ੍ਰਧਾਨ ਨਗਰ ਕੌਂਸਲ ਜੈਤੋ, ਨਰੇਸ਼ ਜਿੰਦਲ, ਅਸ਼ੋਕ ਗਰਗ ਸ਼ਹਿਰੀ ਆਗੂ, ਤਰੀਥ ਰਾਮ ਗਰਗ, ਅਸ਼ੋਕ ਜਿੰਦਲ, ਸੀਤਾ ਰਾਮ ਬਾਂਸਲ, ਪ੍ਰਵੀਨ ਬਾਂਸਲ, ਧਰਮਪਾਲ ਗਰਗ, ਭੀਮ ਜਿੰਦਲ, ਜੰਟਾ ਮਹੇਸ਼ਵਰੀ ਆਦਿ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕਰਦਿਆਂ ਸ਼ੈਲੀ ਗਰਗ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ |