ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਉਪ-ਮੰਡਲ ਅਫ਼ਸਰ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਆਸ-ਪਾਸ ਇਲਾਕੇ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ | ਜਿਸ ਕਾਰਨ ਕਈ ਖੇਤਰਾਂ ਵਿਚ ਪਾਣੀ ਭਰ ਜਾਣ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਵਿਚ ਕੁਝ ਸਮਾਂ ਲੱਗ ਰਿਹਾ ਹੈ | ਪਾਵਰਕਾਮ ਦਾ ਟੈਕਨੀਕਲ ਸਟਾਫ਼ ਨਿਰਵਿਘਨ ਸਪਲਾਈ ਦੇਣ ਅਤੇ ਇਨ੍ਹਾਂ ਪੈਂਡਿੰਗ ਸ਼ਿਕਾਇਤਾਂ ਦਾ ਹੱਲ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ | ਪਰ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਾਣੀ ਜਮ੍ਹਾਂ ਹੋਣ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਨੂੰ ਅਟੈਂਡ ਕਰਨ ਵਿਚ ਕੁਝ ਸਮਾਂ ਲੱਗ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਸੰਜਮ ਬਣਾ ਕੇ ਰੱਖਿਆ ਜਾਵੇ, ਪਾਵਰਕਾਮ ਦੇ ਟੈਕਨੀਕਲ ਕਰਮਚਾਰੀ ਅਧਿਕਾਰੀ ਲਗਾਤਾਰ ਤੁਹਾਡੀਆਂ ਪੈਂਡਿਗ ਸ਼ਿਕਾਇਤਾਂ ਦਾ ਹੱਲ ਕਰਨ ਲਈ ਫੀਲਡ ਵਿਚ ਕੰਮ ਕਰ ਰਹੇ ਹਨ | ਇਸ ਤੋਂ ਇਲਾਵਾ ਅਜਿਹੇ ਖਰਾਬ ਮੌਸਮ ਵਿਚ ਬਿਜਲੀ ਦੇ ਖੰਭੇ ਅਤੇ ਧਰਤੀ ਤਾਰਾਂ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਅਤੇ ਇਸ ਦੇ ਹੇਠਾਂ ਕੋਈ ਵੀ ਸਾਧਨ ਜਾਂ ਖੁਦ ਖੜ੍ਹੇ ਹੋਣ ਤੋਂ ਗ਼ੁਰੇਜ਼ ਕੀਤਾ ਜਾਵੇ ਜੋ ਕਿਸੇ ਕਿਸਮ ਦੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ |