09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਰੀਝਾਂ ਦੀ ਪੋਟਲੀ ਨੂੰ

ਅਜੀਤ ਡੈਸਕ 01-06-2025

ਰੀਝਾਂ ਦੀ ਪੋਟਲੀ ਨੂੰ , ਚੁੱਲ੍ਹੇ 'ਚ ਸਾੜ ਦਿੱਤਾ |
ਮੈਂ ਬਾਗ਼ ਅਪਣੇ ਦਿਲ ਦਾ, ਆਪੇ ਉਜਾੜ ਦਿੱਤਾ |

ਯਾਦਾਂ ਦੀ ਡਾਇਰੀ ਤਾਂ, ਸਾਂਭੀ ਹੈ ਓਸ ਨੇ ਪਰ,
ਜਿਸ 'ਤੇ ਸੀ ਜ਼ਿਕਰ ਮੇਰਾ ਵਰਕਾ ਹੀ ਪਾੜ ਦਿੱਤਾ |

ਕੁਝ ਚਿਰ ਲਈ ਸੀ ਲੱਗਾ, ਅਰਸ਼ੋਂ ਡਿਗੇ ਨੇ ਤਾਰੇ,
ਜਦ ਉਸ ਨੇ ਮੇਰੇ, ਸਾਹਵੇਂ ਚੁੰਨੀ ਨੂੰ ਝਾੜ ਦਿੱਤਾ |

ਮੈਂ ਵੀ ਤਾਂ ਓਸ ਵਿੱਚੋਂ, ਮੂਰਤ ਤਰਾਸ਼ ਦਿੱਤੀ,
ਚੰਗਾ ਹੈ ਜੋ ਤੂੰ ਮੈਨੂੰ, ਗ਼ਮ ਦਾ ਪਹਾੜ ਦਿੱਤਾ |

ਮੈਂ ਜਾਣ ਬੁੱਝ ਕੇ ਪਿੱਛੇ, ਹੋਇਆ ਸੀ ਓਸ ਨਾਲੋਂ,
ਲੱਖ ਵਾਰ ਹੁਣ ਕਹੇ ਉਹ, ਮੈਨੂੰ ਪਛਾੜ ਦਿੱਤਾ |

ਮੰਨਾਂਗਾ 'ਵਾਗਲੇ' ਮੈਂ, ਉਸ ਦਿਨ ਤੇਰੀ ਫ਼ਕੀਰੀ,
ਜਿਸ ਦਿਨ ਤੂੰ ਮਨ ਦਾ ਪੰਛੀ, ਪਿੰਜਰੇ 'ਚ ਤਾੜ ਦਿੱਤਾ |

ਪਿਛਲੀ ਖ਼ਬਰ ਜੇਕਰ ਤੇਰੀ ਦੀਦ ਨਾ ਹੁੰਦੀ ਅਗਲੀ ਖ਼ਬਰ ਦੋ ਗ਼ਜ਼ਲਾਂ-ਉਮੀਦ ਨਾ ਛੱਡਣਾ ਕਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।