26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਰੇਗਾ ਵਰਕਰਜ਼ ਯੂਨੀਅਨ ਨੇ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਚੰਦੀਪ ਭੱਲਾ)-ਨਰੇਗਾ ਵਰਕਰਸ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਏ. ਡੀ. ਸੀ. (ਡੀ) ਨਵਦੀਪ ਕੌਰ ਨੂੰ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਹੇਠ ਇਕ ਮੰਗ ਪੱਤਰ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਦਿੱਤੇ ਗਏ ਇਸ ਮੰਗ-ਪੱਤਰ 'ਚ ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ 'ਜੀ ਰਾਮ ਜੀ' ਵਿਕਸਿਤ ਭਾਰਤ ਗਾਰੰਟੀ ਆਜੀਵਕਾ ਮਿਸ਼ਨ ਸਕੀਮ 'ਚ ਸੋਧ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਸ ਅਨੁਸਾਰ 40 ਫ਼ੀਸਦੀ ਹਿੱਸਾ ਜੋ ਕਿ ਰਾਜ ਸਰਕਾਰ ਪਾਵੇਗੀ ਜਦਕਿ ਰਾਜ ਸਰਕਾਰ 'ਤੇ ਪਹਿਲਾਂ ਤੋਂ ਹੀ ਆਰਥਿਕ ਭਾਰ ਹੈ, ਜਿਸ ਕਰਕੇ ਰਾਜ ਸਰਕਾਰਾਂ 40 ਫ਼ੀਸਦੀ ਹਿੱਸਾ ਪਾਉਣ 'ਚ ਅਸਮਰਥ ਹੋਣਗੀਆਂ ਜਿਸ ਕਰਕੇ ਗ਼ਰੀਬ ਪਰਿਵਾਰਾਂ ਨੂੰ ਖੇਤੀਬਾੜੀ ਦਾ ਕੰਮ ਨਹੀਂ ਮਿਲ ਰਿਹਾ ਹੈ ਕਿਉਂਕਿ ਪੰਜਾਬ ਦੀ ਖੇਤੀ 70 ਫ਼ੀਸਦੀ ਮਸ਼ੀਨਰੀ 'ਤੇ ਆਧਾਰਿਤ ਹੈ ਹੁਣ ਤਾਂ ਪੰਜਾਬ ਸਰਕਾਰ ਵਲੋਂ ਵੀ ਸਿੱਧੀ ਬਿਜਾਈ ਉੱਪਰ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਮਜ਼ਦੂਰ ਨੂੰ ਆਰਥਿਕ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ 'ਜੀ.ਰਾਮ.ਜੀ' ਇਸ ਨਵੀਂ ਸਕੀਮ ਦੇ ਤਹਿਤ ਹਾਜ਼ਰੀ ਬਾਇਓਮੈਟਰਿਕ ਰਾਹੀ ਲੱਗੇਗੀ ਜਦਕਿ ਮਿਹਨਤਕਸ਼ ਲੋਕਾਂ ਦੇ ਹੱਥ ਦੀਆਂ ਲਕੀਰਾਂ ਨਹੀਂ ਆਉਂਦੀਆਂ ਹਨ, ਜਿਸ ਕਰਕੇ ਵੀ ਮਜ਼ਦੂਰ ਦਾ ਨੁਕਸਾਨ ਹੋਵੇਗਾ | ਇਸ ਤੋਂ ਇਲਾਵਾ 'ਜੀ ਰਾਮ ਜੀ' ਸਕੀਮ 'ਚ ਡਿਮਾਂਡ ਨੂੰ ਖ਼ਤਮ ਕਰ ਦਿੱਤਾ ਗਿਆ ਜਦੋਂ ਕੀਰਤੀ ਨੂੰ ਕੰਮ ਦੀ ਜ਼ਰੂਰਤ ਹੋਵੇਗੀ ਤਾਂ ਉਸ ਨੂੰ ਕੰਮ ਨਹੀਂ ਮਿਲ ਸਕਦਾ ਜਿਸ ਕਰਕੇ ਗ਼ਰੀਬਾਂ ਨੂੰ ਅਮੀਰ ਵਿਅਕਤੀ ਕੋਲੋਂ ਕਰਜ਼ਾ ਲੈਣ ਦੀ ਲੋੜ ਪਵੇਗੀ ਤੇ ਮਜ਼ਦੂਰ ਵਿਆਜ 'ਤੇ ਉਸ ਕੋਲੋਂ ਕਰਜ਼ਾ ਲਵੇਗਾ | ਇਸ ਤੋਂ ਇਲਾਵਾ ਇਸ ਸਕੀਮ ਨੂੰ ਭਾਰਤ ਦੇ ਸਾਰੇ ਪਿੰਡਾਂ 'ਚ ਲਾਗੂ ਕੀਤਾ ਜਾਵੇ ਤਾਂ ਜੋ ਹਰ ਪਿੰਡ ਦੇ ਗ਼ਰੀਬ ਨੂੰ ਕੰਮ ਮਿਲ ਸਕੇ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਇਸ ਸਕੀਮ 'ਚ ਜਿੱਥੇ ਵੀ ਸੋਧ ਦੀ ਲੋੜ ਹੈ ਉੱਥੇ ਸੋਧ ਕੀਤਾ ਜਾਵੇ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਮੈਂਬਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਵਿਗੜ ਰਹੇ ਹਾਲਾਤ ਕਰਕੇ ਸੁਰੱਖਿਆ ਨੂੰ ਹੋਏ ਖ਼ਤਰੇ ਤੋਂ ਲੋਕ ਪ੍ਰੇਸ਼ਾਨ ਪੁਰਾਣੀ ਰੰਜਿਸ਼ ਦੇ ਚਲਦੇ ਦੋ ਧਿਰਾਂ 'ਚ ਹੋ... ਅਗਲੀ ਖ਼ਬਰ ਜਿੰਮਖਾਨਾ ਲੇਡੀਜ਼ ਕਲੱਬ 'ਚ ਨਵੇਂ ਸਾਲ ਦੀਆਂ ਰੌਣਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।