27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਤੇ ਹੋਰ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਇਆ ਸ਼ਹੀਦੀ ਹਫ਼ਤਾ

ਅਜੀਤ ਡੈਸਕ 30-12-2025
ਜਲੰਧਰ 29 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਹੋਰ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜ਼ਿੰਦਾ ਸ਼ਹੀਦ ਸੰਤ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਰੋਜ਼ਾਨਾ 22 ਦਸੰਬਰ ਤੋਂ 28 ਦਸੰਬਰ ਤੱਕ ਸ਼ਰਧਾ ਭਾਵਨਾ ਨਾਲ ਸ਼ਹੀਦੀ ਹਫ਼ਤਾ ਮਨਾਉਂਦੇ ਹੋਏ ਢਾਡੀ ਦਰਬਾਰ ਸਜਾਏ ਗਏ | ਜਿਨ੍ਹਾਂ 'ਚ ਭਾਈ ਗੁਰਵਿੰਦਰ ਸਿੰਘ ਭਾਗੋਵਾਲੀਆ ਢਾਡੀ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਬੱਚਿਆਂ ਵਲੋਂ ਕਵਿਤਾਵਾਂ ਤੇ ਗੁਰਬਾਣੀ ਕੀਰਤਨ ਦੁਆਰਾ ਤੇ ਗਿਆਨੀ ਕੁਲਵਿੰਦਰ ਸਿੰਘ ਹੈੱਡ ਗ੍ਰੰਥੀ ਵਲੋਂ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਅਤੇ ਕਿਹਾ ਕਿ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਹੋਰ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਸਿੱਖ ਧਰਮ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਲਈ ਪ੍ਰੇਰਨਾ ਦਿੰਦੀਆਂ ਹਨ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਨੇ ਆਈਆਂ ਸੰਗਤਾਂ ਦਾ ਅਤੇ ਪਿਛਲੇ ਇਕ ਹਫ਼ਤੇ ਤੋਂ ਸੰਗਤਾਂ ਨੂੰ ਸ਼ਹਾਦਤਾਂ ਸੰਬੰਧੀ ਇਤਿਹਾਸ ਤੋਂ ਜਾਣੂ ਕਰਵਾ ਰਹੇ ਭਾਈ ਗੁਰਵਿੰਦਰ ਸਿੰਘ ਭਾਗੋਵਾਲੀਆ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਨਿੰਦਰ ਪਾਲ ਸਿੰਘ ਗੁੰਬਰ, ਹਰਵਿੰਦਰ ਸਿੰਘ ਨਾਗੀ, ਰਣਜੀਤ ਸਿੰਘ ਰਾਣਾ, ਹਰਬੰਸ ਸਿੰਘ ਧੂਪੜ, ਸੁਰਿੰਦਰ ਸਿੰਘ ਬਿੱਟੂ, ਇੰਦਰਪ੍ਰੀਤ ਸਿੰਘ ਪਾਇਲਟ, ਸੁਰਜੀਤ ਸਿੰਘ ਭੂਈ, ਗੁਰਸ਼ਿੰਦਰ ਸਿੰਘ ਗੋਪੀ, ਮਾਸਟਰ ਅਮਰੀਕ ਸਿੰਘ ਨਿਹੰਗ, ਗਗਨਦੀਪ ਸਿੰਘ ਪਾਇਲਟ, ਅਰਜਨ ਸਿੰਘ, ਅਮਰਜੀਤ ਸਿੰਘ ਹੰੂਝਣ, ਕੁਲਵਿੰਦਰ ਸਿੰਘ ਬੱਗਾ, ਅਸ਼ੋਕ ਸਿੰਘ ਬਲ, ਅਮਰਜੀਤ ਸਿੰਘ ਪੱਪੂ, ਮਨਿੰਦਰ ਸਿੰਘ, ਸੰਤਾ ਸਿੰਘ ਸੰਧੂ, ਜਸਵਿੰਦਰ ਸਿੰਘ ਕਾਕਾ, ਗੁਰਦੀਪ ਸਿੰਘ ਅਰੋੜਾ, ਭੁਪਿੰਦਰ ਸਿੰਘ ਖਰਬੰਦਾ, ਸੁਖਵਿੰਦਰ ਸਿੰਘ ਸੋਢੀ, ਚਰਨਜੀਤ ਸਿੰਘ ਖਰਬੰਦਾ, ਉਂਕਾਰ ਸਿੰਘ ਖਰਬੰਦਾ, ਬਲਬੀਰ ਕੌਰ ਧੂਪੜ, ਹਰਜਿੰਦਰ ਪਾਲ ਕੌਰ ਗੁੰਬਰ, ਰਤਨ ਕੌਰ ਯੂ. ਕੇ., ਮਨਪ੍ਰੀਤ ਕੌਰ ਦੁਬਈ ਵਾਲੇ, ਰਮਨਪ੍ਰੀਤ ਕੌਰ, ਸੁਨੀਤਾ ਗਾਬਾ, ਰਾਜਵੰਤ ਕੌਰ ਰੱਜੀ, ਹਰਪ੍ਰੀਤ ਕੌਰ, ਗੁਰਮੀਤ ਕੌਰ ਗੀਤਾ, ਹਰਪ੍ਰੀਤ ਕੌਰ ਅਰੋੜਾ, ਰੂਬੀ ਭਾਟੀਆ, ਸਿਮਰਨ ਕੌਰ, ਅਜੀਤ ਕੌਰ ਮਲਹੋਤਰਾ, ਉਰਵਿੰਦਰ ਕੌਰ ਕਾਲੜਾ, ਬਲਜੀਤ ਕੌਰ, ਕਮਲਪ੍ਰੀਤ ਕੌਰ ਕਥੂਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਸਫ਼ਰ-ਏ-ਸ਼ਹਾਦਤ' ਤਹਿਤ ਸਮਾਗਮ ਕਰਵਾਏ <br/> ਅਗਲੀ ਖ਼ਬਰ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਬੇਅਦਬੀ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ, ਸਰਕਾਰੀ ਜਾਂਚ ਸਹਿਯੋਗ ਦੇਣ-ਪੰਥਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।