27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਹਰਮੇਸ਼ ਜੱਸਲ ਦੀ ਪੁਸਤਕ 'ਪੰਜਾਬ ਦਾ ਬੋਧੀ ਇਤਿਹਾਸ' ਲੋਕ ਅਰਪਣ

ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਹਰਵਿੰਦਰ ਸਿੰਘ ਫੁੱਲ)-ਲੇਖਕ ਹਰਮੇਸ਼ ਜੱਸਲ ਦੀ ਖੋਜ ਭਰਪੂਰ ਪੁਸਤਕ 'ਪੰਜਾਬ ਦਾ ਬੋਧੀ ਇਤਿਹਾਸ' ਰਮਾਬਾਈ ਅੰਬੇਡਕਰ ਯਾਦਗਾਰ ਹਾਲ ਅੰਬੇਡਕਰ ਭਵਨ ਜਲੰਧਰ 'ਚ ਹੋਏ ਇਕ ਸਹਿਤਕ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਡਾ. ਸੁਰਿੰਦਰ ਅਜਨਾਤ ਵਲੋਂ ਲੋਕ ਅਰਪਣ ਕੀਤੀ ਗਈ | ਇਸ ਮੌਕੇ ਬੋਧੀ ਭਿਖਸ਼ੂ ਚੰਦਰ ਕੀਰਤੀ, ਡਾ. ਜੀ. ਸੀ. ਕੌਲ, ਪ੍ਰੋ. ਸੋਹਣ ਲਾਲ ਡੀ. ਪੀ. ਆਈ., ਕਾਲਜਾਂ ਰਿਟਾ. ਤੇ ਹੋਰ ਲੇਖਕ ਹਾਜ਼ਰ ਸਨ | ਇਹ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਡਾ. ਸੁਰਿੰਦਰ ਅਜਨਾਤ ਨੇ ਪੁਸਤਕ ਦੀ ਵਿਲੱਖਣਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਪੁਸਤਕ ਸਭ ਨੂੰ ਪੜ੍ਹ•ਣੀ ਚਾਹੀਦੀ ਹੈ | ਇਸ ਖੋਜ ਭਰਪੂਰ ਪੁਸਤਕ 'ਚ ਲੇਖਕ ਨੇ ਸਭ ਕੁਝ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ | ਡਾ. ਜੀ. ਸੀ. ਕੌਲ ਨੇ ਕਿਹਾ ਕਿ ਹਰਮੇਸ਼ ਜੱਸਲ ਨੇ ਕਈ ਦਹਾਕਿਆਂ ਦੀ ਖੋਜ ਤੋਂ ਬਾਅਦ ਤਿਆਰ ਕੀਤੀ ਇਸ ਪੁਸਤਕ 'ਚ ਬੁੱਧ ਧਰਮ ਦੇ ਇਤਿਹਾਸ ਨੂੰ ਵਿਸਥਾਰ ਪੂਰਵਕ ਵਰਨਣ ਕਰਕੇ ਭਵਿੱਖ ਦੇ ਖੋਜੀਆਂ ਦਾ ਕੰਮ ਆਸਾਨ ਕਰ ਦਿੱਤਾ ਹੈ | ਲੇਖਕ ਐਸ. ਐਲ. ਵਿਰਦੀ ਨੇ ਵੀ ਆਪਣੇ ਵਿਚਾਰ ਵਿਆਕਤ ਕੀਤੇ | ਪ੍ਰੋ. ਸੋਹਣ ਲਾਲ ਨੇ ਸਰੋਤਿਆਂ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਚਰਨ ਦਾਸ ਸੰਧੂ ਨੇ ਬਾਖੂਬੀ ਕੀਤਾ | ਇਸ ਮੌਕੇ ਡਾ. ਰਹੁਲ ਜੱਸੀ, ਸੋਹਣ ਲਾਲ ਸਾਂਪਲਾ, ਐਡਵੋਕੇਟ ਹਰਭਜਨ ਸਾਂਪਲਾ, ਹਰਦਿਆਲ ਬੰਗੜ, ਪਰਮਜੀਤ ਮਹੇ, ਪ੍ਰਦੀਪ ਰਾਜਾ, ਚਿਰੰਜੀ ਲਾਲ ਕੰਗਣੀਵਾਲ, ਡਾ. ਹਰਦੀਪ ਸਿੰਘ ਸਿੱਧੂ, ਪਰਸ਼ੋਤਮ ਸਰੋਏ, ਮੁਹਿੰਦਰ ਰਾਮ ਫੁਗਲਾਣਾ, ਮੁਖਤਿਆਰ ਸਿੰਘ ਸਿਵਾਨ, ਰਾਮ ਸਿੰਘ ਤੇਜ਼ੀ, ਲਖਵਿੰਦਰ ਸਿੰਘ ਤੇਜ਼ੀ, ਚਰਨਜੀਤ ਸਿੰਘ ਮੱਟੂ, ਬਲਵੀਰ ਚੰਦ ਕੱਜਲਾ, ਅਮਰਜੀਤ ਕੱਜਲਾ, ਪਰਮਜੀਤ ਜੱਸਲ, ਲੇਖ ਰਾਜ ਜੱਸਲ, ਪਰਮਦਾਸ ਹੀਰ, ਰੇਸ਼ਮ ਮਹੇ, ਪ੍ਰੋ. ਅਰਿੰਦਰ ਸਿੰਘ, ਬਲਵਿੰਦਰ ਪੁਆਰ, ਨਰੇਸ਼ ਜੱਸਲ, ਇੰਨਕਲਾਬ ਬੁੱਧਿਸਟ, ਰਾਜੇਸ਼ ਵਿਰਦੀ, ਬਲਦੇਵ ਰਾਜ ਭਾਰਦਵਾਜ, ਮੁਹਿੰਦਰ ਸੰਧੂ, ਬੋਧੀ ਭਿਖੂਨੀ ਸੰਘ ਮਿੱਤ੍ਰਾਂ (ਗੁਜਰਾਤ) ਹਾਜ਼ਰ ਸਨ |
ਪਿਛਲੀ ਖ਼ਬਰ ਸੰਘਣੀ ਆਬਾਦੀ ਵਾਲੇ ਸ਼ਮਸ਼ਾਨਘਾਟਾਂ ਨੂੰ ਖੁੱਲ੍ਹੀਆਂ ਥਾਵਾਂ 'ਤੇ ਤਬਦੀਲ ਕਰਨ ਦੀ ਮੰਗ ਅਗਲੀ ਖ਼ਬਰ ਨਿਗਮ ਦੀ ਲਿ ਫਟ 'ਚ ਫਸਿਆ ਕਰਮਚਾਰੀ- ਨਾਰਾਜ਼ ਆਗੂਆਂ ਨੇ ਅਫਸਰਾਂ ਦੇ ਦਫ਼ਤਰਾਂ ਨੂੰ ਮਾਰੇ ਤਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।