15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਏਕਮ ਪਬਲਿਕ ਸਕੂਲ ਮਹਿਤਪੁਰ 'ਚ ਦਸਤਾਰ ਮੁਕਾਬਲੇ ਕਰਵਾਏ

ਅਜੀਤ ਡੈਸਕ 22-12-2025
ਮਹਿਤਪੁਰ, 21 ਦਸੰਬਰ (ਪ. ਪ.)-ਏਕਮ ਪਬਲਿਕ ਸਕੂਲ ਮਹਿਤਪੁਰ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ | ਇਹ ਜਾਣਕਾਰੀ ਸਕੂਲ ਡਾਇਰੈਕਟਰ ਸ. ਨਿਰਮਲ ਸਿੰਘ ਥਿੰਦ ਤੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਵਲੋਂ ਦਿੱਤੀ ਗਈ | ਉਨ੍ਹਾਂ ਨੇ ਦੱਸਿਆ ਕਿ ਦਸਤਾਰ ਮੁਕਾਬਲਿਆਂ 'ਚ ਪੰਜਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦੌਰਾਨ ਜੱਜ ਦੀ ਭੂਮਿਕਾ ਗੁਰਭਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਦਾਸ (ਪੱਤਰਕਾਰ ਅਜੀਤ ਅਖ਼ਬਾਰ) ਤੇ ਲਖਵਿੰਦਰ ਸਿੰਘ ਸਮਰਾ ਵਲੋਂ ਨਿਭਾਈ ਗਈ | ਸਫ਼ਰ ਏ ਸ਼ਹਾਦਤ ਦੇ ਸਿਰਲੇਖ ਹੇਠ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਦੇ ਨਾਲ ਹੀ ਸਕੂਲ ਦੀ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਹਰਨੂਰ ਕੌਰ, ਅੰਮਿ੍ਤ ਕੌਰ, ਅਮਨਪ੍ਰੀਤ ਕੌਰ, ਜਸਮੀਤ ਕੌਰ, ਗੁਰਲੀਨ ਕੌਰ ਤੇ ਵੰਦਨਾ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਵੰਸ਼ਿਕਾ, ਪੀਹੁਲ ਸੇਤੀਆ, ਗੁਰਨੂਰ ਕੌਰ ਤੇ ਗਗਨਦੀਪ ਕੌਰ ਵਲੋਂ ਕਵੀਸ਼ਰੀ ਕੀਤੀ ਗਈ | ਇਸ ਦੇ ਨਾਲ ਹੀ ਬਾਰ੍ਹਵੀਂ (ਆਰਟਸ) ਜਮਾਤ ਦੇ ਵਿਦਿਆਰਥੀ ਏਕਮਜੋਤ ਸਿੰਘ ਵਲੋਂ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਸ਼ਬਦ ਕੀਰਤਨ ਕੀਤਾ | ਸਕੂਲ ਅਧਿਆਪਕ ਕਮਲਪ੍ਰੀਤ ਕੌਰ ਤੇ ਕਿਰਨਦੀਪ ਕੌਰ ਵਲੋਂ ਕਵਿਤਾ ਗਾਇਨ ਕੀਤੀ ਗਈ | ਦਸਤਾਰ ਮੁਕਾਬਲਿਆਂ 'ਚ ਪਹਿਲੇ, ਦੂਸਰੇ, ਤੀਸਰੇ ਤੇ ਆਊਟਸਟੈਂਡਿੰਗ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | 'ਸ਼ਹਾਦਤ-ਏ ਸਫ਼ਰ' ਨੂੰ ਦਰਸਾਉਂਦੀਆਂ ਕਲਾ ਕਿ੍ਤੀਆ ਸਕੂਲ ਔਡੀਟੋਰੀਅਮ ਦੀ ਖਿੱਚ ਦਾ ਕੇਂਦਰ ਬਿੰਦੂ ਰਹੀਆਂ | ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ 'ਚ ਬਲੌਕ ਹੈੱਡ ਮੈਡਮ ਚੇਤਨਾ ਰਾਜਦੇਵ, ਰਾਜਵਿੰਦਰ ਕੌਰ ਤੇ ਮੈਡਮ ਚਰਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਸਟੇਜ ਸੰਚਾਲਨ ਮੈਡਮ ਸਵਪਨਦੀਪ ਕੌਰ ਤੇ ਸਰਦਾਰ ਰਣਜੋਤ ਸਿੰਘ ਹੋਰਾਂ ਵਲੋਂ ਕੀਤਾ | ਪ੍ਰੋਗਰਾਮ ਦੇ ਅਖ਼ੀਰ 'ਚ ਸ਼ਬਦ ਕੀਰਤਨ ਉਪਰੰਤ ਸਭ ਨੂੰ ਕੜਾਹਿ ਪ੍ਰਸ਼ਾਦ ਦੀ ਦੇਗ ਵਰਤਾਈ ਗਈ | ਇਸ ਮੌਕੇ ਸਕੂਲ ਪ੍ਰਬੰਧਕ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪਿ੍ੰਸੀਪਲ ਦਲਜੀਤ ਕੌਰ, ਐਕਟੀਵਿਟੀ ਇੰਚਾਰਜ ਦਲਵੀਰ ਕੌਰ ਤੇ ਦੀਪਤੀ ਕਵਾਤਰਾ, ਅਧਿਆਪਕਾਂ 'ਚੋਂ ਰੇਖਾ ਸ਼ਰਮਾ, ਬਿਨੇਸ਼ ਸ਼ਰਮਾ, ਮਾਈਕਲ ਤੇ ਬਾਕੀ ਸਭ ਮੌਜੂਦ ਸਨ | ਸਕੂਲ ਡਾਇਰੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਪੜ੍ਹਾਈ ਲਿਖਾਈ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਾਡਾ ਪਰਮ ਧਰਮ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਏਕਮ ਪਬਲਿਕ ਸਕੂਲ ਨਿੱਕੀ ਉਮਰੇ ਵੱਡੇ ਕਰਮ ਕਰਨ ਕਰਨ ਵਾਲੇ ਸ਼ਹੀਦਾਂ ਦੀ ਕਰਬਾਨੀ ਨੂੰ ਪ੍ਰਣਾਮ ਕਰਦਾ ਹੈ |
ਪਿਛਲੀ ਖ਼ਬਰ ਹਲਕਾ ਵਾਸੀਆਂ ਦੇ ਧੰਨਵਾਦ ਹਿਤ ਕੱਢੀ ਜੇਤੂ ਰੈਲੀ ਨੇ ਧਾਰਿਆ ਵਿਸ਼ਾਲ ਇਕੱਠ ਦਾ ਰੂਪ <br/> ਕਾਂਗਰਸੀ ਵਰਕਰਾਂ ਦੀ ਮਿ... ਅਗਲੀ ਖ਼ਬਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ 'ਚ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।