ਲੋਹੀਆਂ ਖਾਸ, 3 ਦਸੰਬਰ (ਪ.ਪ.)-ਨਾਮਜ਼ਦਗੀਆਂ ਦੇ ਅੱਜ ਤੀਜੇ ਦਿਨ ਬਲਾਕ ਸੰਮਤੀ ਲੋਹੀਆਂ ਲਈ ਸ਼ਾਮ 3 ਵਜੇ ਤੱਕ ਕੁੱਲ 4 ਉਮੀਦਵਾਰਾਂ ਵਲੋਂ ਆਪਣੇ ਕਾਗ਼ਜ਼ ਦਾਖਲ ਕਰਵਾਏ ਗਏ ਹਨ | ਇਸ ਸੰਬੰਧੀ ਲੋਹੀਆਂ ਬਲਾਕ ਲਈ ਆਰ.ਓ. ਜਸਪਾਲ ਸਿੰਘ ਤਹਿਸੀਲਦਾਰ ਸ਼ਾਹਕੋਟ ਅਤੇ ਏ.ਆਰ.ਓ. ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਲੋਹੀਆਂ ਖਾਸ ਨੇ ਦੱਸਿਆ ਕਿ ਬਲਾਕ ਸੰਮਤੀ ਲੋਹੀਆਂ ਲਈ ਅੱਜ 3 ਵਜੇ ਤੱਕ 4 ਉਮੀਦਵਾਰਾਂ ਜ਼ੋਨ ਨੰਬਰ 1 ਤੋਂ 2 ਉਮੀਦਵਾਰ, 13 ਤੋਂ 1 ਅਤੇ ਜ਼ੋਨ ਨੰਬਰ 14 ਤੋਂ ਵੀ 1 ਉਮੀਦਵਾਰ ਨੇ ਕਾਗਜ਼ ਦਾਖਲ ਕਰਵਾਏ ਹਨ | ਉਨ੍ਹਾ ਕਿਹਾ ਕਿ ਇਨ੍ਹਾਂ 'ਚ ਇੱਕ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਹੈ, 2 ਸ਼ੋ੍ਰਮਣੀ ਅਕਾਲੀ ਦਲ ਦੇ ਅਤੇ 1 ਨੇ ਆਜ਼ਾਦ ਉਮੀਦਵਾਰ ਵਜੋਂ ਪੇਪਰ ਦਾਖਲ ਕਰਵਾਏ ਹਨ | ਇਸ ਮੌਕੇ ਮਾ. ਰਵੀ ਸ਼ੰਕਰ ਸ਼ਰਮਾ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ |