ਆਦਮਪੁਰ, 24 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਹਲਕੇ 'ਚ ਆਮ ਆਦਮੀ ਪਾਰਟੀ ਨੇ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਪਿੰਡ ਜੱਫਲ ਝਿੰਗੜ ਦੀ ਸਮੂਹ ਪੰਚਾਇਤ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ 'ਚ ਕਾਂਗਰਸ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ | ਸਰਪੰਚ ਸੁਖਵਿੰਦਰ ਕੌਰ, ਰਸ਼ਪਾਲ ਸਿੰਘ, ਪੰਚ ਮੋਹਨ ਲਾਲ, ਪੰਚ ਮਦਨ ਲਾਲ, ਪੰਚ ਕਮਲਜੀਤ ਸਿੰਘ, ਪੰਚ ਅਵਤਾਰ ਸਿੰਘ, ਪੰਚ ਜਸਵਿੰਦਰ ਸਿੰਘ ਪਿੰਡ ਦੇ ਕਈ ਪਰਿਵਾਰਾਂ ਨੂੰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋ ਪਾਰਟੀ 'ਚ ਸ਼ਾਮਿਲ ਕਰ ਕੇ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਜੱਫਲ ਝਿੰਗੜ ਦੀ ਸਮੂਹ ਪੰਚਇਤ ਨੂੰ ਪਾਰਟੀ 'ਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਸੁਖਵੀਰ ਸਿੰਧੂ ਅਲਾਵਲਪੁਰ, ਅਮਰੀਕ ਨਾਲ ਬਲਾਕ ਪ੍ਰਧਾਨ, ਤਲੋਚਨ ਸਿੰਘ ਸਰਪੰਚ ਦੋਲਿਕੇ, ਮਲਕੀਤ ਸਿੰਘ, ਜਸਕਰਨ ਸਿੰਘ, ਹਰਕੀਤ ਸਿੰਘ ਨਿੱਝਰ ਕੋਆਰਡੀਨੇਟਰ ਕਿਸਾਨ ਵਿੰਗ, ਅਮਨਦੀਪ ਮਾਹੀ ਕੋਆਡੀਨੇਟਰ ਸੋਸ਼ਲ ਮੀਡੀਆਂ ਵਿੰਗ, ਪਾਰਟੀ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ |