11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਸਤੀ ਦਾਨਿਸ਼ਮੰਦਾਂ 'ਚ ਸਮੱਸਿਆਵਾਂ ਹੱਲ ਕਰਨ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਸ਼ਿਵ)-ਇੰਪਲਾਈਜ਼ ਯੂਨਾਈਟਿਡ ਫੋਰਮ ਦੇ ਚੇਅਰਮੈਨ ਡਾ. ਆਰ. ਐਲ. ਬਸਨ, ਪ੍ਰਧਾਨ ਮਦਨ ਲਾਲ, ਜਨਰਲ ਸਕੱਤਰ ਸੁਖਦੇਵ ਅੰਗੁਰਾਲ ਨੇ ਮੇਅਰ ਵਨੀਤ ਧੀਰ ਨੂੰ ਇੱਕ ਮੰਗ ਪੱਤਰ ਦੇ ਕੇ ਬਸਤੀ ਦਾਨਿਸ਼ਮੰਦਾਂ 'ਚ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ | ਜਥੇਬੰਦੀ ਦਾ ਕਹਿਣਾ ਸੀ ਕਿ ਬਾਬੂ ਜਗਜੀਵਨ ਰਾਮ ਚÏਾਕ ਤੋਂ ਅੱਡਾ ਬਸਤੀ ਦਾਨਸ਼ਮੰਦਾਂ ਦੀ ਮੇਨ ਸੜਕ ਦਾ ਕੰਮ ਕਈ ਸਾਲਾਂ ਤੋਂ ਲਟਕਿਆ ਪਿਆ ਹੈ ਜਿਸ ਕਾਰਨ ਆਮ ਨਾਗਰਿਕਾਂ, ਸਕੂਲੀ ਬੱਚਿਆਂ, ਇੱਥੋਂ ਤੱਕ ਕਿ ਸਸਕਾਰ ਕਰਨ ਲਈ ਸ਼ਵ ਨੂੰ ਸ਼ਮਸ਼ਾਨਘਾਟ ਲੈ ਕੇ ਜਾਣਾ ਮੁਸ਼ਕਿਲ ਹੋ ਜਾਂਦਾ ਹੈ¢ ਸੀਵਰੇਜ ਬੰਦ ਕਾਰਨ ਗੰਦੇ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ¢ ਬਸਤੀਆਂ ਦੇ ਸਾਰੇ ਪਾਣੀ ਦੀ ਢਾਲ ਬਸਤੀ ਦਾਨਸ਼ਮੰਦਾਂ ਦੀ ਮੇਨ ਰੋਡ ਵੱਲ ਹੈ ਜਿਸ ਕਾਰਨ ਬਰਸਾਤ ਦਾ ਪਾਣੀ ਜਮ੍ਹਾ ਹੋਣ ਕਾਰਨ ਆਉਣਾ ਜਾਣਾ ਮੁਸੀਬਤ ਬਣ ਜਾਂਦੀ ਹੈ, ਲੈਵਲ ਠੀਕ ਕਰਕੇ ਹੀ ਸੜਕ ਬਣਾਈ ਜਾਣੀ ਚਾਹੀਦੀ ਹੈ | ਮੇਅਰ ਨੇ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ 8ਵੀਂ ਨੈਸ਼ਨਲ ਕੈਡੇਟ ਤਾਈਕਵਾਂਡੋ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਸਮਾਜਿਕ ਵਿਗਿਆਨ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।