10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੁਨੀਲ ਕੁਮਾਰ ਸਰਬਸੰਮਤੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਬਣੇ

ਅਜੀਤ ਡੈਸਕ 23-11-2025
ਸ਼ਾਹਕੋਟ, 22 ਨਵੰਬਰ (ਸੁਖਦੀਪ ਸਿੰਘ)- ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਅੱਜ ਸਫ਼ਾਈ ਕਰਮਚਾਰੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਵੱਡੀ ਗਿਣਤੀ 'ਚ ਨਗਰ ਪੰਚਾਇਤ ਦੇ ਸਫ਼ਾਈ ਮੁਲਾਜ਼ਮ ਸ਼ਾਮਲ ਹੋਏ | ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਪਹਿਲੀ ਕਮੇਟੀ ਨੂੰ ਭੰਗ ਕਰਦਿਆਂ ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਦੌਰਾਨ ਸੁਨੀਲ ਕੁਮਾਰ ਨੂੰ ਪ੍ਰਧਾਨ, ਬੰਟੀ ਹੰਸ ਨੂੰ ਵਾਈਸ ਪ੍ਰਧਾਨ, ਪਰਮਿੰਦਰ ਕੁਮਾਰ ਬੰਟੀ ਨੂੰ ਸੈਕਟਰੀ, ਰਾਜ ਕੁਮਾਰ ਰਾਜੂ ਨੂੰ ਮੈਨੇਜਰ ਅਤੇ ਸ਼ਿੰਦਰਪਾਲ ਢੰਡੋਵਾਲ ਨੂੰ ਖਜ਼ਾਨਚੀ ਚੁਣਿਆ ਗਿਆ | ਇਸ ਮੌਕੇ ਸਮੂਹ ਦਫ਼ਤਰੀ ਅਤੇ ਸਫ਼ਾਈ ਮੁਲਾਜ਼ਮਾਂ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਦਾ ਸਨਮਾਨ ਕਰਦਿਆਂ ਮੂੰਹ ਮਿੱਠਾ ਕਰਵਾਇਆ | ਨਵ-ਨਿਯੁਕਤ ਪ੍ਰਧਾਨ ਸੁਨੀਲ ਕੁਮਾਰ ਤੇ ਵਾਈਸ ਪ੍ਰਧਾਨ ਬੰਟੀ ਹੰਸ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਨੇ ਸਾਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਇੰਦਰਪਾਲ, ਵਿੱਕੀ, ਰਕੇਸ਼ ਕੁਮਾਰ, ਬਲਵੀਰ ਸਿੰਘ, ਹਰਪ੍ਰੀਤ ਹੈਪੀ, ਸ਼ਨੀ ਕੁਮਾਰ, ਗੌਰਵ, ਸੰਦੀਪ ਕੁਮਾਰ, ਜੀਤਪਾਲ, ਗੁਰਪ੍ਰੀਤ ਗੋਪੀ, ਸੁਨੀਲ ਕੁਮਾਰ, ਮਾਨਸ਼ੂ, ਮੰਗਲ, ਰਕੇਸ਼ ਕੁਮਾਰ, ਬਿੱਟੂ, ਚੇਤਨ ਬਿੱਟੂ, ਮਨੀ, ਸਲੀਮ ਕੁਮਾਰ, ਅਸ਼ਵਨੀ ਕੁਮਾਰ, ਬਿਕਰਮਜੀਤ ਸਿੰਘ ਗੋਰਾ, ਰਾਣੀ, ਮੰਜੂ, ਕਮਲਾ, ਬਿੰਦਰਾ, ਰਾਜ ਕੁਮਾਰ, ਵਿਮਲਾ ਕੁਮਾਰੀ, ਰੀਨਾ, ਨੀਟੂ, ਅਵਦੇਸ਼, ਮਨਦੀਪ ਸਿੰਘ ਕੋਟਲੀ, ਜਸਕਰਨ ਸਿੰਘ ਜੱਸੀ, ਵਿਨੇ, ਸੁਮਿਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਪੱਧਰੀ ਸਾਇੰਸ ਮੇਲੇ 'ਚ ਬਾਹਮਣੀਆਂ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਾਹਮਣੀਆਂ ਸਕੂਲ ਦੇ ਬੱਚਿਆਂ ਨੂੰ ਬਲੇਜ਼ਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।