21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇੱਕ ਨਜ਼ਰ ਇੱਧਰ ਵੀ... ਨਾਜਾਇਜ਼ ਕਬਜ਼ਿਆਂ ਦੀ ਬਹੁਤਾਤ ਰਾਹਗੀਰਾਂ ਨੂੰ ਕਰਦੀ ਹੈ ਪ੍ਰੇਸ਼ਾਨ, ਸੜਕਾਂ ਤੱਕ ਅੱਪੜਿਆ ਦੁਕਾਨਾਂ ਦਾ ਸਾਮਾਨ <br/>

ਮਹਿਤਪੁਰ ਵਿੱਚ ਸੜਕ 'ਤੇ ਕੀਤੇ ਹੋਏ ਨਾਜ਼ਾਇਜ ਕਬਜ਼ਿਆਂ ਕਾਰਨ ਲੱਗੇ ਟਰੈਫ਼ਿਕ ਜਾਮ ਦੀ ਤਸਵੀਰ | ਤਸਵੀਰ : ਰੂਪਰਾ ਸਟੂਡੀਓ <br/> 01-11-2025
ਮਹਿਤਪੁਰ, 31 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਦੇ ਵੱਡੇ ਸ਼ਹਿਰਾਂ ਵਾਂਗ ਮਹਿਤਪੁਰ ਛੋਟੇ ਜਿਹੇ ਕਸਬੇ ਵਿਚ ਰੋਜ਼ਾਨਾ ਲੰਮਾ ਟਰੈਫ਼ਿਕ ਜਾਮ ਲਗਦਾ ਹੈ, ਜਿਸ ਨਾਲ ਆਮ ਰਾਹਗੀਰਾਂ ਨੂੰ ਲੰਘਣਾ ਬਹੁਤ ਮੁਸ਼ਕਿਲ ਹੈ¢ ਨਗਰ ਪੰਚਾਇਤ ਮਹਿਤਪੁਰ ਦੀ ਅਣਦੇਖੀ ਕਾਰਨ ਸ਼ਹਿਰ 'ਚ ਵੱਡਾ ਜਾਮ ਲੱਗ ਜਾਂਦਾ ਹੈ¢ ਸ਼ਹਿਰ 'ਚ ਟ੍ਰੈਫਿਕ ਜਾਮ ਦਾ ਕਾਰਨ ਦੁਕਾਨਦਾਰਾਂ ਵਲੋਂ ਪੀਲੀ ਪੱਟੀ ਨੂੰ ਨਜ਼ਰ ਅੰਦਾਜ਼ ਕਰਕੇ ਦੁਕਾਨਾਂ ਦੇ ਬਾਹਰ ਆਪਣਾ ਸਮਾਨ ਰੱਖਿਆ ਜਾਂਦਾ ਹੈ, ਜਿਸ ਕਾਰਨ ਸ਼ਹਿਰ 'ਚ ਖ਼ਰੀਦਦਾਰੀ ਵਾਲੇ ਲੋਕਾਂ ਨੂੰ ਆਪਣੇ ਮੋਟਰਸਾਈਕਲ ਤੇ ਕਾਰਾਂ ਸੜਕਾਂ 'ਤੇ ਖੜ੍ਹੇ ਕਰਨੇ ਪੈਂਦੇ ਹਨ ਜੋ ਆਵਾਜਾਈ 'ਚ ਵਿਘਨ ਪਾਉਂਦੇ ਹਨ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ¢ਕੁਝ ਮਹੀਨੇ ਪਹਿਲਾ ਪੁਲਿਸ ਪ੍ਰਸ਼ਾਸਨ ਵਲੋਂ ਨਗਰ ਪੰਚਾਇਤ ਨਾਲ ਮਿਲ ਕੇ ਬਾਜ਼ਾਰ ਵਿੱਚ ਗਸ਼ਤ ਕੀਤਾ ਜਾਂਦਾ ਸੀ ਅਤੇ ਪ੍ਰਸ਼ਾਸਨ ਵਲੋਂ ਸੜਕ ਉੱਪਰ ਇੱਕ ਪੀਲੀ ਪੱਟੀ ਲਗਾਈ ਗਈ ਸੀ ਕਿ ਦੁਕਾਨਦਾਰ ਪੀਲੀ ਪੱਟੀ ਤੋਂ ਅੱਗੇ ਤੱਕ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ,ਜਿਸ ਦਾ ਅਸਰ ਥੋੜ੍ਹਾ ਸਮਾ ਦੇਖਣ ਨੂੰ ਮਿਲਿਆ,ਜਿਸ ਨਾਲ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਵਿਚ ਸੁਧਾਰ ਹੁੰਦਾ ਦਿੱਸਿਆ ਸੀ ਪ੍ਰੰਤੂ ਜਦੋਂ ਨਗਰ ਪੰਚਾਇਤ ਤੇ ਪੁਲਿਸ ਦੀ ਗਸਤ ਘੱਟ ਹੋਈ ਉਦੋਂ ਤੋਂ ਹੀ ਸਮੱਸਿਆ ਜਿਉਂ ਦੀ ਤਿਉਂ ਹੀ ਹੋ ਗਈ¢ਇਲਾਕੇ ਦੇ ਮੁਹਤਵਾਰਾਂ ਤੇ ਸਮਾਜਸੇਵੀਆਂ ਵਲੋਂ ਪੁਲਿਸ ਤੇ ਨਗਰ ਪੰਚਾਇਤ ਨੂੰ ਤਹਿਬਜ਼ਾਰੀ ਕਰਨ ਦੇ ਮੰਗ ਪੱਤਰ ਵੀ ਦਿੱਤੇ ਗਏ ਹਨ¢ਜੋ ਪ੍ਰਸ਼ਾਸਨ ਵਲੋਂ ਇੱਕ ਕਾਗਜ਼ ਸਮਝ ਕੇ ਰੱਖ ਲਏ ਹਨ ਤੇ ਉਨ੍ਹਾਂ ਵੱਲ ਕੋਈ ਧਿਆਨ ਨਹੀ ਦਿੱਤਾ¢ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਜ਼ਿਆਦਾਤਰ ਕਬਜੇ ਪ੍ਰਧਾਨਾ ਤੇ ਮੁਹਤਵਾਰਾਂ ਦੇ ਚਹੇਤਿਆ ਦੇ ਹਨ¢ਜਿਨ੍ਹਾਂ ਨੂੰ ਛਡਾਉਣ ਲਈ ਨਗਰ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਮੇਹਰਵਾਨ ਹੈ¢ਗੱਲ ਕਰੀਏ ਬੱਸ ਅੱਡਾ ਮਹਿਤਪੁਰ ਦੀ ਤਾਂ ਉਸ ਨੂੰ ਠੇਕੇ ਤੇ ਦਿੱਤੇ ਥੋੜ੍ਹਾਂ ਹੀ ਸਮਾਂ ਹੋਇਆ ਹੈ¢ਬੱਸ ਅੱਡਾ ਵੀ ਨਾਜ਼ਾਇਜ ਕਬਜ਼ਿਆ ਦਾ ਅੱਡਾ ਬਣਿਆ ਹੋਇਆ ਹੈ¢ਪੁਲਿਸ ਪ੍ਰਸ਼ਾਸਨ ਨੂੰ ਬਾਜ਼ਾਰ ਵਿੱਚੋਂ ਲੰਘ ਰਹੀਆਂ ਓਵਰਲੋਡ ਪਰਾਲੀ ਵਾਲੀਆਂ ਟਰਾਲੀਆਂ ਤੇ ਵੀ ਸ਼ਿਕੰਜਾ ਕੱਸਣਾ ਚਾਹੀਦਾ ਹੈ¢ਉਹ ਤੰਗ ਬਾਜ਼ਾਰ ਵਿੱਚੋਂ ਓਵਰਲੋਡ ਵਹੀਕਲ ਲੈ ਕੇ ਲੰਘਦੇ ਹਨ,ਜਿਨ੍ਹਾਂ ਕਰਕੇ ਕਾਫ਼ੀ ਜਾਮ ਲੱਗ ਜਾਦਾ ਹੈ¢ਉਨ੍ਹਾਂ ਨਗਰ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫ਼Ïਰੀ ਤÏਰ 'ਤੇ ਇਸ ਟਰੈਫ਼ਿਕ ਸਮੱਸਿਆ ਦਾ ਹੱਲ ਕੀਤਾ ਜਾਵੇ ਆਮ ਲੋਕਾਂ ਨੂੰ ਨਾਜ਼ਾਇਜ ਕਬਜਿਆਂ ਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ¢

ਪਿਛਲੀ ਖ਼ਬਰ 'ਅੱਧੀ ਟੁੱਟੀ ਸੋਨੇ ਦੀ ਚੈਨੀ' ਦੇ ਅਸਲੀ ਮਾਲਕ ਲਿਆਂਦੇ ਸਾਹਮਣੇ <br/> ਅਗਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ 9 ਨੂੰ ਤਰਨ ਤਾਰਨ 'ਚ ਝੰਡਾ ਮਾਰਚ ਕਰਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।