07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਬਾੜੀਏ ਦੀ ਦੁਕਾਨ ਸੜ ਕੇ ਸੁਆਹ

ਅਜੀਤ ਡੈਸਕ 22-10-2025
ਜੰਡਿਆਲਾ ਮੰਜਕੀ, 21ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਦੀ ਪੱਤੀ ਸਾਹਨ ਕੀ ਵਿਚ ਚਾਰ ਦੀਵਾਰੀ ਅੰਦਰ ਚਲਾਈ ਜਾ ਰਹੀ ਕਵਾੜ ਦੀ ਇਕ ਦੁਕਾਨ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਰਸ਼ੋਤਮ ਲਾਲ ਪੁੱਤਰ ਮੋੜੂ ਰਾਮ ਜਿਸ ਨੂੰ ਨਿੱਕੂ ਕਵਾੜੀਆ ਵਜੋਂ ਜਾਣਿਆ ਜਾਂਦਾ ਹੈ ਦੀ ਦੁਕਾਨ ਅੰਦਰ ਅੱਗ ਲੱਗਣ ਦਾ ਕਾਰਨ ਅਚਾਨਕ ਕਿਸੇ ਪਟਾਕਾ ਜਾਂ ਆਤਿਸ਼ਬਾਜ਼ੀ ਦਾ ਡਿੱਗਣਾ ਦੱਸਿਆ ਜਾ ਰਿਹਾ ਹੈ | ਕਸਬੇ ਦੇ ਲੋਕਾਂ ਨੇ ਅੱਗ ਨੂੰ ਬੁਝਾਉਣ ਲਈ ਪੂਰੀ ਜਦੋ ਜਹਿਦ ਕੀਤੀ | ਅੱਗ ਲੱਗਣ ਦਾ ਪਤਾ ਲੱਗਣ 'ਤੇ ਪੁੱਜੀਆਂ ਤਿੰਨ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ | ਪੁਲਿਸ ਚੌਂਕੀ ਜੰਡਿਆਲਾ ਦੇ ਮੁਲਾਜ਼ਮ ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਘਟਨਾ ਸਥਾਨ 'ਤੇ ਪੁੱਜੇ | ਪੁਲਿਸ ਚੌਕੀ ਜੰਡਿਆਲਾ ਦੇ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਅਜੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਕਿਹਾ ਕਿ ਨੁਕਸਾਨ ਸਬੰਧੀ ਪੀੜਤ ਵਿਅਕਤੀ ਦੇ ਬਿਆਨ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਅÏਰਤ ਵਲੋਂ ਖੁਦਕੁਸ਼ੀ <br/> ਅਗਲੀ ਖ਼ਬਰ ਡੁਰੰਡ ਲਾਈਨ ਦੇ ਹੱਲ ਤੋਂ ਬਿਨਾਂ ਪਾਕਿ ਤੇ ਅਫ਼ਗਾਨ ਤਾਲਿਬਾਨ ਵਿਚਕਾਰ ਜੰਗਬੰਦੀ ਸੰਭਵ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।