22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਰਾਸ਼ਟਰਪਤੀ ਵਲੋਂ ਸਨਮਾਨਿਤ ਪੈਰਾ-ਐਥਲੀਟ ਜੋਤੀ ਦਾ ਨਵੋਦਿਆ ਵਿਦਿਆਲਿਆ ਪਹੁੰਚਣ 'ਤੇ ਨਿੱਘਾ ਸਵਾਗਤ <br/>

ਅਜੀਤ ਡੈਸਕ 31-12-2025
ਕਾਲਾਂਵਾਲੀ/ਸਿਰਸਾ, 30 ਦਸੰਬਰ (ਭੁਪਿੰਦਰ ਪੰਨੀਵਾਲੀਆ)- ਪੈਰਾ-ਐਥਲੀਟ ਜੋਤੀ ਦੇ ਪ੍ਰਧਾਨ ਮੰਤਰੀ ਜਵਾਹਰ ਨਵੋਦਿਆ ਵਿਦਿਆਲਿਆ ਔਢਾਂ ਵਿਖੇ ਪਹੁੰਚਣ 'ਤੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਕੀਤਾ ਗਿਆ | ਸਕੂਲ ਪਿ੍ੰਸੀਪਲ ਲਲਿਤ ਕਾਲੜਾ, ਵਾਈਸ ਪਿ੍ੰਸੀਪਲ ਨਵੀਨ ਲਾਂਬਾ ਅਤੇ ਪ੍ਰਬੰਧਨ ਕਮੇਟੀ ਨੇ ਜੋਤੀ, ਉਸ ਦੇ ਮਾਪਿਆਂ ਅਤੇ ਹੋਰਾਂ ਦਾ ਸ਼ਾਨਦਾਰ ਸਵਾਗਤ ਕੀਤਾ | ਪਿ੍ੰਸੀਪਲ ਲਲਿਤ ਕਾਲੜਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਜੋਤੀ ਸਾਡੇ ਸਕੂਲ ਦੀ ਵਿਦਿਆਰਥਣ ਹੈ | ਅਪੰਗਤਾ ਦੇ ਬਾਵਜੂਦ ਜੋਤੀ ਨੇ ਆਪਣੇ ਆਤਮਵਿਸ਼ਵਾਸ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦਰਜਨਾਂ ਤਗਮੇ ਜਿੱਤ ਚੁੱਕੀ ਜੋਤੀ ਨੂੰ 26 ਦਸੰਬਰ ਨੂੰ ਵੀਰ ਬਾਲ ਦਿਵਸ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਨਮਾਨਿਤ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੋਤੀ ਨਾਲ ਗੱਲ ਕੀਤੀ ਅਤੇ ਉਸਨੂੰ ਉਤਸ਼ਾਹਿਤ ਕੀਤਾ | ਜੋਤੀ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਇਆ ਹੈ | ਜੋਤੀ ਉਨ੍ਹਾਂ ਸਾਰੇ ਬੱਚਿਆਂ ਲਈ ਪ੍ਰੇਰਨਾ ਹੈ ਜੋ ਅਪੰਗਤਾ ਕਾਰਨ ਆਤਮਵਿਸ਼ਵਾਸ ਗੁਆ ਦਿੰਦੇ ਹਨ | ਸਟਾਫ ਮੈਂਬਰ ਨੀਲਮ ਰਾਣੀ, ਗੁਰਪ੍ਰੀਤ ਕੌਰ, ਵਿਨੋਦ ਕੁਮਾਰ, ਅੰਮਿ੍ਤਲਾਲ ਕੰਬੋਜ, ਮਨਜੀਤ ਸਿੰਘ, ਬਿ੍ਜੇਂਦਰ ਸਿੰਘ ਅਤੇ ਛੋਟੂ ਰਾਮ ਨੇ ਜੋਤੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ਪ੍ਰਬੰਧਨ ਨੇ ਜੋਤੀ, ਉਸਦੇ ਪਿਤਾ ਵਿਜੇ ਪਾਲ ਅਤੇ ਮਾਂ ਸ਼ਕੁੰਤਲਾ ਦੇਵੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਵਾਈਸ ਪਿ੍ੰਸੀਪਲ ਨਵੀਨ ਲਾਂਬਾ, ਪੀਈਟੀ ਮੁਰਾਦ ਸਿੰਘ ਅਤੇ ਅਧਿਆਪਕਾ ਮੀਨੂ ਜੁਨੇਜਾ ਨੇ ਸਮਾਰੋਹ ਵਿੱਚ ਆਪਣੇ ਸੰਬੋਧਨਾਂ ਵਿੱਚ ਕਿਹਾ ਕਿ ਜੋਤੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਕੋਲ ਕੁਝ ਪ੍ਰਾਪਤ ਕਰਨ ਦਾ ਇਰਾਦਾ ਹੈ ਤਾਂ ਕੁਝ ਵੀ ਅਸੰਭਵ ਨਹੀਂ ਹੈ |

ਪਿਛਲੀ ਖ਼ਬਰ ਫਿਲੀਪੀਨਜ਼ ਤੋਂ ਵਾਪਸ ਪਰਤੇ ਹਰਿਆਣਾ ਸਕਾਊਟ ਪ੍ਰਤੀਨਿਧੀਆਂ ਦਾ ਸਨਮਾਨ <br/> ਅਗਲੀ ਖ਼ਬਰ ਦੋ ਗੁੱਟਾਂ ਵਿਚਕਾਰ ਹੋਈ ਝੜਪ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।