23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਰਿੰਦਾ ਬਜਾਜ ਦੀ 14 ਐਚ. ਆਰ. ਬਟਾਲੀਅਨ ਯਮੁਨਾਨਗਰ ਵਲੋਂ ਏ. ਟੀ. ਸੀ. ਕੈਂਪ 'ਚ ਸਰਵੋਤਮ ਕੈਡਿਟ ਵਜੋਂ ਚੋਣ <br/>

ਅਜੀਤ ਡੈਸਕ 31-12-2025

ਯਮੁਨਾਨਗਰ, 30 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਸੰਤਪੁਰਾ ਸਥਿਤ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕੈਡਿਟ ਵਰਿੰਦਾ ਬਜਾਜ ਨੂੰ 14 ਐਚ. ਆਰ. ਬਟਾਲੀਅਨ ਯਮੁਨਾਨਗਰ ਵਲੋਂ ਸ਼ਿਵਾਲਿਕ ਪਬਲਿਕ ਸਕੂਲ ਕੁੰਜਪੁਰਾ (ਕਰਨਾਲ) ਵਿਖੇ ਕਰਵਾਏ 10 ਰੋਜ਼ਾ ਏ. ਟੀ. ਸੀ. ਕੈਂਪ 'ਚ ਸਰਵੋਤਮ ਕੈਡਿਟ ਵਜੋਂ ਚੁਣਿਆ ਗਿਆ ਹੈ | ਇਸ ਕੈਡਿਟ ਨੇ ਪੂਰੇ ਕੈਂਪ ਦੌਰਾਨ ਸ਼ਾਨਦਾਰ ਅਨੁਸ਼ਾਸਨ ਬਣਾਈ ਰੱਖਿਆ ਅਤੇ ਹਰ ਗਤੀਵਿਧੀ 'ਚ ਸਰਗਰਮੀ ਨਾਲ ਹਿੱਸਾ ਲਿਆ | ਆਪਣੇ ਸਮਰਪਣ, ਲੀਡਰਸ਼ਿਪ ਹੁਨਰ ਅਤੇ ਬਹੁਪੱਖੀ ਪ੍ਰਦਰਸ਼ਨ ਜਰੀਏ ਉਸਨੇ ਇਕ ਆਦਰਸ਼ ਸਰਵੋਤਮ ਕੈਡਿਟ ਦੀ ਭੂਮਿਕਾ ਨਿਭਾਈ | ਇਸ ਦੌਰਾਨ ਸਕੂਲ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰਸੀਪਲ ਪਰਮ ਦੀਪਿਕਾ ਸੇਠੀ ਨੇ ਕੈਡਿਟ ਵਰਿੰਦਾ ਬਜਾਜ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਕੈਡਿਟ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਸਗੋਂ ਸਕੂਲ ਦੀ ਮਿਆਰੀ ਸਿੱਖਿਆ ਅਤੇ ਐਨ. ਸੀ. ਸੀ. ਸਿਖਲਾਈ ਦਾ ਵੀ ਪ੍ਰਮਾਣ ਹੈ |

ਪਿਛਲੀ ਖ਼ਬਰ 84 ਪਿੰਡ ਵਾਸੀਆਂ ਦੀ ਕੀਤੀ ਗਈ ਆਮ ਸਿਹਤ ਜਾਂਚ ਅਗਲੀ ਖ਼ਬਰ ਵਿਦਿਆਰਥੀਆਂ ਨੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਹੁੰ ਚੁੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।