25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਖੇਡਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕਦੀਆਂ ਹਨ- ਕੁਲਵੰਤ ਸਿੰਘ ਸੈਣੀ

ਅਜੀਤ ਡੈਸਕ 29-12-2025
ਰਤੀਆ, 28 ਦਸੰਬਰ (ਬੇਅੰਤ ਕੌਰ ਮੰਡੇਰ)- ਨਗਰ ਸਪੋਰਟਸ ਟੈਲੇਂਟ ਲਾਈਵ ਅਕੈਡਮੀ ਰਤੀਆ ਵਲੋਂ ਸਥਾਨਕ ਸਕੂਲ ਦੇ ਮੈਦਾਨ 'ਚ ਕਰਵਾਏ ਗਏ ਖੇਡ ਮੁਕਾਬਲੇ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੰਡੀ ਬੋਰਡ ਰਤੀਆ ਦੇ ਚੇਅਰਮੈਨ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਰਤੀਆ ਖੇਤਰ 'ਚ ਨਸ਼ਿਆਂ ਦੇ ਵਧ ਰਹੇ ਪ੍ਰਚਲਣ ਨੂੰ ਦੇਖਦੇ ਹੋਏ, ਨਿਯਮਤ ਖੇਡ ਮੁਕਾਬਲੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ 'ਚ ਮਦਦ ਕਰ ਸਕਦੇ ਹਨ | ਕੋਚ ਰਘੁਵੀਰ ਸਿੰਘ ਨੇ ਕਿਹਾ ਕਿ ਗ੍ਰਾਮ ਪੰਚਾਇਤ ਹੰਸਗਾ, ਨਾਦੋੜੀ ਅਤੇ ਹੋਰ ਪਿੰਡਾਂ ਦੇ ਖਿਡਾਰੀਆਂ ਨੇ ਖੇਡ ਮੁਕਾਬਲੇ 'ਚ ਹਿੱਸਾ ਲਿਆ | ਖੇਡ ਮੁਕਾਬਲੇ 'ਚ 100 ਮੀਟਰ, 200 ਮੀਟਰ, 400 ਮੀਟਰ, ਅਤੇ 1600 ਮੀਟਰ ਪੁਰਸ਼ਾਂ ਅਤੇ ਅÏਰਤਾਂ ਦੀਆਂ ਦੌੜਾਂ, ਉੱਚੀ ਛਾਲ, ਲੰਬੀ ਛਾਲ ਅਤੇ ਸ਼ਾਟ ਪੁੱਟ ਸ਼ਾਮਲ ਸਨ | ਸ਼ਰਮਾ ਚੰਦ ਲਾਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਮੌਕੇ ਕੁਲਵੰਤ ਸਿੰਘ ਸੈਣੀ, ਸ਼ਰਮਾ ਚੰਦ ਲਾਲੀ, ਰਘੁਬੀਰ ਸਿੰਘ ਕੋਚ, ਧਰਮਪਾਲ ਕੋਚ, ਨੰਦ ਕੁਮਾਰ ਸੈਣੀ, ਨਵੀ ਕੁਮਾਰ ਸੈਣੀ, ਸਪਨਾ ਰਾਣੀ, ਕਾਲਾ ਰਾਮ, ਖ਼ੁਸ਼ੀ ਇੰਦੌਰਾ, ਭਾਰਤੀ ਚੌਹਾਨ, ਸਾਈਾ ਦਾਸ, ਸੋਨੀਆ ਨਾਗਰ ਆਦਿ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਅਗਲੀ ਖ਼ਬਰ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।